Posts

Showing posts from September, 2024

ਸੱਚ ਦੇ ਖੋਜੀ

 ਨਿੱਕੇ ਹੁੰਦਿਆਂ ਇੱਕ ਕਹਾਣੀ ਸੁਣੀਂਦੀ ਸੀ ਕਿ ਇੱਕ ਪਿੰਡ ਵਿੱਚ ਇੱਕ ਬੰਦੇ ਨੂੰ ਸ਼ਰਾਰਤ ਸੁੱਝੀ,ਉਸਨੇ ਰਾਤ ਨੂੰ ਉੱਠਕੇ ਰੌਲਾ ਪਾ ਦਿੱਤਾ ਸ਼ੇਰ ਆ ਗਿਆ ਸ਼ੇਰ ਆ ਗਿਆ।ਲੋਕ ਰੌਲਾ ਸੁਣਕੇ ਉਸਦੇ ਘਰ ਭੱਜੇ ਆਏ,ਅੱਗੋਂ ਉਸਨੇ ਹੱਸਕੇ ਕਹਿ ਦਿੱਤਾ ਮੈਂ ਤਾਂ ਝੂਠ ਹੀ ਕਿਹਾ ਸੀ।ਇੱਕ ਵਾਰੀ ਫੇਰ ਰੌਲਾ ਪਾਇਆ ਫਿਰ ਥੋੜੇ ਲੋਕੀਂ ਆਏ ਅਤੇ ਤੀਸਰੀ ਵਾਰ ਫੇਰ ਉਸਨੇ ਸ਼ਰਾਰਤ ਕੀਤੀ ਉਦੋਂ ਸਿਰਫ ਇੱਕ ਦੋ ਬੰਦੇ ਹੀ ਆਏ। ਪਿੰਡ ਦੇ ਸੱਭ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਝੂਠਾ ਹੈ। ਕਹਾਣੀ ਦੇ ਅਨੁਸਾਰ ਇੱਕ ਦਿਨ ਸੱਚੀਂ ਉਸਦੇ ਘਰ ਸ਼ੇਰ ਆ ਗਿਆ,ਉਸਨੇ ਬੜਾ ਰੌਲਾ ਪਾਇਆ ਪ੍ਰੰਤੂ ਉਸ ਦਿਨ ਕੋਈ ਨਾ ਆਇਆ ਅਤੇ ਸ਼ੇਰ ਨੇ ਮਜ਼ੇ ਨਾਲ ਉਸਦਾ ਨਾਸ਼ਤਾ ਕਰ ਲਿਆ।ਇੱਕ ਦਿਨ ਝੂਠ ਦਾ ਵੀ ਆਪੇ ਪਰਦਾ ਫਾਸ਼ ਹੋ ਜਾਂਦਾ ਹੈ ਅਤੇ ਏਦਾਂ ਹੀ ਸੱਚ ਵੀ ਆਪਣੇ ਆਪ ਉਭਰਕੇ ਲੋਕਾਂ ਸਾਮ੍ਹਣੇ ਆ ਜਾਂਦਾ ਹੈ।ਮਨ ਬੜੀਆਂ ਚੁਸਤੀਆਂ ਚਲਾਕੀਆਂ ਕਰਦਾ ਹੈ,ਪ੍ਰੰਤੂ ਸੱਭ ਚੁਸਤੀਆਂ ਚਲਾਕੀਆਂ ਇੱਕ ਦਿਨ ਪੁੱਠੀਆਂ ਪੈ ਜਾਂਦੀਆਂ ਹਨ ਅਤੇ ਏਦਾਂ ਦਾ ਬੰਦਾ ਇੱਕ ਦਿਨ ਨਾ ਘਰਦਾ ਰਹਿੰਦਾ ਹੈ,ਨਾ ਕਿਸੇ ਘਾਟ ਦਾ।ਸੱਚਾ ਬੰਦਾ ਆਪਣੇ ਆਪ ਨੂੰ ਮੂਰਖ਼ ਕਹਿੰਦਾ ਰਹਿੰਦਾ ਹੈ ਪ੍ਰੰਤੂ ਇੱਕ ਦਿਨ ਸਾਰੀ ਦੁਨੀਆਂ ਜਾਣ ਜਾਂਦੀ ਹੈ ਉਸਦੇ ਸੱਚ ਬਾਰੇ। ਝੂਠਾ ਬੰਦਾ ਸੱਭ ਨੂੰ ਮੂਰਖ਼ ਬਣਾਉਂਦਾ ਰਹਿੰਦਾ ਹੈ,ਸਮਝਦਾ ਰਹਿੰਦਾ ਹੈ,ਇੱਕ ਦਿਨ ਦੁਨੀਆਂ ਉਸ ਬਾਰੇ ਵੀ ਸੱਭ ਜਾਣ ਲੈਂਦੀ ਹੈ।ਜਿਹੜੇ ਸੱਚ ਦੇ ਖੋਜੀ ਹੁੰਦੇ ਹਨ,ਉਹ ਕਹਿੰਦੇ ਹਨ ਮੇਰ...

ਔਰਤ ਇੱਕ ਮੂਰਤ ਨਹੀਂ ਹੈ

 ਔਰਤ    ਔਰਤ ਇੱਕ ਮੂਰਤ ਨਹੀਂ ਹੈ   ਗਹਿਣਿਆਂ ਨਾਲ ਲੱਦੀ ਹੋਈ  ਇੱਕ ਸੂਰਤ ਵੀ ਨਹੀਂ ਹੈ  ਔਰਤ ਪੈਦਾ ਹੁੰਦੇ ਹੀ ਸੰਘਰਸ਼ ਹੈ  ਔਰਤ ਨੂੰ ਪਤਾ ਨਹੀਂ ਹੁੰਦਾ  ਜਿੱਥੇ ਉਹ ਪੈਦਾ ਹੋਈ  ਜਿੱਥੇ ਉਹ ਸਕੂਲ ਕਾਲਜ ਗਈ  ਜਿੱਥੇ ਦੀਆਂ ਗਲੀਆਂ ਉਹ ਕਿੰਨੀ ਵਾਰੀ  ਦਿਨ ਵਿੱਚ ਗਾਹ ਲੈਂਦੀ ਸੀ  ਉਹ ਸਭ ਯਾਦਾਂ ਬਣ ਜਾਣਗੀਆਂ  ਔਰਤ ਅਗਲੇ ਪੜਾ ਲਈ ਚਲ ਪੈਂਦੀ ਹੈ  ਇੱਕ ਹੋਰ ਪਰਾਏ ਘਰ ਨੂੰ ਆਪਣਾ ਕਹਿਣ ਲਈ  ਪਿਛਲਾ ਘਰ ਪਰਾਇਆ ਹੋ ਗਿਆ  ਹੁਣ ਇਥੇ ਉਹ ਪਰਾਈ ਧੀ ਹੈ  ਪਰਾਈ ਸੱਸ ਨਿਨਾਣ ਦੇ ਘਰ ਕਿਸੇ ਦੇ ਵੀ ਘਰ ਦੇ ਬਾਹਰ  ਔਰਤ ਦੇ ਨਾਂ ਦੀ ਫੱਟੀ ਨਹੀਂ ਲੱਗੀ  ਔਰਤ ਇੱਕ ਸੰਘਰਸ਼ ਹੈ  ਔਰਤ ਇੱਕ ਤਪੱਸਿਆ ਹੈ  ਔਰਤ ਇਕ ਸੰਤਾਪ ਹੈ  ਪੁਰਸ਼ ਤੋਂ ਔਰਤ ਨਹੀਂ  ਔਰਤ ਤੋਂ ਪੁਰਸ਼ ਹੈ  ਪਰ ਔਰਤ ਦਾ ਸਤਿਕਾਰ ਕੀਤਾ  ਤਾਂ ਸਿਰਫ਼ ਗੁਰੂ ਨਾਨਕ ਦੇਵ ਜੀ ਨੇ। ਕੰਵਲਜੀਤ ਕੌਰ

ਆਓ ਫੇਰ ਬੱਚੇ ਬਣ ਜਾਈਏ

 ਇੱਕ ਮਾਂ ਨੇ ਬੱਚੇ ਨੂੰ ਬਹੁਤ ਝਿੜਕਿਆ , ਬੱਚਾ ਨਾਰਾਜ਼ ਹੋ ਗਿਆ , ਓਸਦੀਆਂ ਅੱਖਾਂ ਲਾਲ ਹੋ ਗਈਆਂ , ਬੱਚਾ ਗੁੱਸੇ ਨਾਲ ਲਾਲ ਪੀਲਾ ਹੋ ਰਿਹਾ ਇਧਰ ਉਧਰ ਹੱਥ ਪੈਰ ਮਾਰ ਰਿਹਾ ਅਤੇ ਮਾਂ ਨੂੰ ਕਹਿੰਦਾ ਅੱਜ ਤੋਂ ਬਾਅਦ ਤੇਰਾ ਮੇਰਾ ਰਿਸ਼ਤਾ ਖਤਮ , ਮੈਂ ਦੁਬਾਰਾ ਕਦੇ ਤੇਰੇ ਨਾਲ ਗੱਲ ਨਹੀਂ ਕਰਾਂਗਾ , ਅਤੇ ਗੁੱਸੇ ਵਿਚ ਘਰੋਂ ਬਾਹਰ ਚਲਾ ਜਾਂਦਾ ਹੈ । ਫੇਰ ਬੱਚਾ ਬਾਹਰ ਘੁੰਮ ਰਿਹਾ , ਖੇਡ ਰਿਹਾ , ਥੱਕ-ਹਾਰ ਜਾਂਦਾ , ਸਭ ਕੁਝ ਭੁੱਲ ਜਾਂਦਾ ਘਰ ਵਾਪਸ ਆਉਂਦਾ ਤੇ ਮਾਂ ਦੀ ਗੋਦ ਵਿੱਚ ਬੈਠ ਜਾਂਦਾ । 🙂 ਬੱਚੇ ਦੇ ਵਿਵਹਾਰ ਤੇ ਤੁਹਾਡੇ ਵਿਵਹਾਰ ਵਿੱਚ ਕੀ ਫਰਕ ਹੈ ? ਬਹੁਤ ਵੱਡਾ ਫਰਕ ਹੈ ਬੱਚਾ ਗੱਲ ਨੂੰ ਪਲ ਭਰ ਲਈ ਯਾਦ ਰੱਖਦਾ ਤੇ ਤੁਸੀਂ ਉਮਰ ਭਰ ਲਈ ਓਸੇ ਗੱਲ ਨੂੰ ਗੰਢ ਬੰਨ ਲੈਂਦੇ ਹੋ । ਕਿਸੇ ਨੇ ਤੁਹਾਡੀ ਬੇਜ਼ਤੀ ਕਰ ਦਿੱਤੀ ਤੁਸੀਂ ਉਮਰ ਭਰ ਲਈ ਗੱਲ ਦਿਮਾਗ ਵਿੱਚ save ਕਰਲੀ । ਕਿਸੇ ਨੇ 20 ਸਾਲ ਪਹਿਲਾਂ ਤੁਹਾਡਾ ਅਪਮਾਨ ਕੀਤਾ ਹੋਵੇ ਤੁਹਾਡੇ ਕੋਲ ਅੱਜ ਵੀ ਓਹ ਗੱਲ ਤਾਜ਼ਾ ਹੋਵੇ । 50 ਸਾਲ ਪਹਿਲਾਂ ਕਿਸੇ ਨੇ ਗਾਲ੍ਹ ਕੱਢ ਦਿੱਤੀ ਹੋਵੇ ਤੁਸੀਂ ਅੱਜ ਵੀ ਗੰਢ ਬੰਨ ਕੇ ਰੱਖੀ ਹੋਵੇ । ਇਹ ਵੀ ਹੁੰਦੈ ਕੇ ਗਾਲ੍ਹਾਂ ਕੱਢਣ ਵਾਲਾ ਮਰ ਚੁੱਕਿਆ ਹੁੰਦਾ ਪਰ ਤੁਹਾਡੇ ਕੋਲ ਗੰਢ ਬੰਨੀ ਦੀ ਬੰਨੀ ਰਹੀ ਜਾਂਦੀ ਹੈ ।  ਤੁਸੀਂ ਦੁੱਖੀ ਨਿਰਾਸ਼ ਤੇ ਹਾਰੇ ਹੋਏ ਇਸ ਵਜ੍ਹਾਂ ਕਰਕੇ ਹੀ ਹੋ ਤੁਸੀਂ ਗੰਢਾਂ ਬੰਨ ਰੱਖੀਆਂ ਆਪਣੇ ਅੰਦਰ , ਛੱਡੋ ਸਭ ਕੁਝ , ਭੁੱਲ ਜਾਓ , ਆਓ ਫੇਰ ਬੱ...

ਕਹਿੰਦੇ ਐ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਐ

 ਕਹਿੰਦੇ ਐ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਐ। ਪਹਿਲਾਂ ਲੋਕ ਗੁੜ ਘਰੋਂ ਕੱਢ ਕੇ ਖੰਡ ਤੇ ਆਗੇ ਤੇ ਹੁਣ ਸ਼ਹਿਰ 'ਚ ਉਹ ਹੋਟਲ ਤੇ ਜਾਂਦੇ ਐ ਜਿੱਥੇ ਗੁੜ ਦੀ ਚਾਹ ਬਣਦੀ ਹੋਵੇ। ਹੋਟਲਾਂ ਆਲਿਆਂ ਨੇ ਵੀ ਗੇਟ ਤੇ ਲਿਖ ਰੱਖਿਆ ਹੁੰਦੈ: ਸਪੈਸ਼ਲ ਗੁੜ ਦੀ ਚਾਹ। ਪਹਿਲਾਂ ਦਰਵਾਜ਼ੇ ਢਾਹਤੇ। ਹੁਣ ਦੁਬਾਰੇ ਫੇਰ ਦਰਵਾਜਿਆਂ ਕੰਨੀ ਮੁੜਨ ਲਾਗੇ, ਓਹੀ ਪੁਰਾਣੇ ਡਿਜ਼ਾਈਨ। ਵਿਹੜੇ ਜਮਾਂ ਪੱਕੇ ਕਰਕੇ ਮਿੱਟੀ ਤੋਂ ਖਹਿੜਾ ਛੁਡਾ ਲਿਆ। ਭੋਰਾ ਥਾਂ ਨੀ ਕੱਚਾ ਰਹਿਣ ਦਿੱਤਾ। ਅੱਜ Sohangarh Farmversity ਆਲੇ ਪੇਜ਼ ਤੇ ਇੱਕ ਵੀਡੀਓ ਦੇਖੀ। ਓਹਦੇ 'ਚ ਇੱਕ ਬਾਈ ਦੱਸ ਰਿਹੈ ਕਿ ਸਾਡੇ ਬੱਚਾ ਨੀ ਹੁੰਦਾ ਸੀ। ਤਿੰਨ ਡਾਕਟਰਾਂ ਨੇ ਲਿਖਕੇ ਦੇਤਾ ਕਿ IVF ਕਰਾਉਣਾ ਪਊ। ਫੇਰ ਦੇਹਰਾਦੂਨ ਦੀ ਇੱਕ ਡਾਕਟਰ ਰੌਨੀ ਬਾਂਸਲ ਮਿਲੀ, ਜੀਹਨੇ ਔਰਗੈਨਿਕ ਚੀਜ਼ਾਂ ਤੇ ਕੰਮ ਕੀਤਾ ਸੀ। ਉਹ ਕਹਿੰਦੀ ਕਿ ਕੱਪੜੇ ਲਾਹ ਕੇ ਧੁੱਪੇ ਬੈਠਿਆ ਕਰੋ, ਨਾਲੇ ਮਿੱਟੀ ਦੇ ਟੱਚ 'ਚ ਰਿਹਾ ਕਰੋ, ਨੰਗੇ ਪੈਰੀ ਤੁਰਿਆ ਕਰੋ, ਔਰਗੈਨਿਕ ਚੀਜ਼ਾਂ ਖਾਇਆ ਕਰੋ, ਮੁੰਡੇ ਨੂੰ ਕਹਿੰਦੀ ਕੁਛ ਜ਼ਮੀਨ ਵਿਹਲੀ ਕਰਕੇ ਆਵਦੇ ਦੋਸਤਾਂ ਨਾਲ ਓਥੇ ਘੁਲਿਆ ਕਰ। ਉਨ੍ਹਾਂ ਨੇ ਇਹ ਸਭ ਕੀਤਾ, ਕਿਧਰੇ ਗਿਆ IVF, ਬੱਚਾ ਹੋਗਿਆ। ਤੁਸੀਂ ਦੇਖਲਿਓ ਫਾਸਟ ਫੂਡ ਆਲੇ ਪਾਸਿਓਂ ਵੀ ਜਨਤਾ ਮੁੜੂ ਇੱਕ ਦਿਨ। ਘਰ ਬੈਠੇ ਭਾਰ ਘਟਾਓ ਆਲੇ ਇਸ਼ਤਿਹਾਰਾਂ ਨੂੰ ਛੱਡਕੇ ਫਿੱਟ ਰਹਿਣ ਵਾਸਤੇ ਇੱਕ ਦਿਨ ਗਰਾਊਂਡ ਆਲੇ ਪਾਸੇ ਹੋਣਾ ਪਊ। ਅੱਧੀ ਰਾਤ ਤੱਕ ਫ਼ੋਨ ਚਲਾਉਣਾ ...

ਗ਼ਜ਼ਲ

 ਹਨੇਰੀ ਕੁਫ਼ਰ ਦੀ ਅੱਗੇ,     ਜਮਾ ਕੇ ਪੈਰ ਖੜ੍ਹਦਾ ਹੈ।  ਕਿ  ਬੰਦਾ ਬੋਹੜ ਦੇ ਵਰਗਾ,ਸਦਾ ਬੇਖੌਫ ਲੜਦਾ ਹੈ।  ਜੋ ਕੁਦਰਤ ਖੇਡਦੀ ਖੇਡਾਂ,ਉਹ ਸਮਝੋਂ ਬਾਹਰ ਨੇ ਸਾਡੇ, ਨਵੇਂ ਪੱਤੇ ਦੀ ਆਮਦ ‘ਤੇ ਪੁਰਾਣਾ ਆਪ ਝੜਦਾ ਹੈ।  ਜਿਨ੍ਹਾਂ ਅਰਦਾਸ ਦੇ ਅਰਥਾਂ ਨੂੰ ਰੂਹ ਤੋਂ ਸਿਮਰਿਆ ਹੀ ਨਈਂ ਉਨ੍ਹਾਂ ਭਾਣੇ ਤਾਂ ‘ਲਛਮਣ ਸਿੰਘ’ ਬਿਨ ਗੱਲੋਂ ਹੀ ਸੜਦਾ ਹੈ।   ਅਦਾ ਧਰਤੀ ਦੀ ਕੋਈ ਏਸ ਦੇ ਅੰਦਰ ਨੂੰ ਟੁੰਬਦੀ ਏ,  ਸਵੇਰੇ ਰੋਜ਼ ਸੁੱਚੇ ਮੂੰਹ ਹੀ   ਸੂਰਜ ਆਣ ਚੜ੍ਹਦਾ ਹੈ।   ਮੈਂ ਜਿਸ ਨੂੰ ਪੌੜੀਆਂ ਬਣ ਕੇ,ਚੜ੍ਹਾਇਆ ਅੰਬਰਾਂ ਉੱਤੇ, ਉਚਾਈ ਤੋਂ ਡਰੇ ਹੁਣ,   ਦੋਸ਼ ਵੀ ਮੇਰੇ ‘ਤੇ ਮੜ੍ਹਦਾ ਹੈ।   ਕਿਵੇਂ ਕੋਈ ਕੈਦ ਕਰ ਸਕਦਾ ਉਹਦੇ ਉਡਦੇ ਖਿਆਲਾਂ ਨੂੰ, ‘ਅਮਨ’ ਤਾਂ ਪੌਣ ਦੇ ਵਿੱਚ ਤੈਰਦੇ ਜੋ ਸ਼ਬਦ ਫੜਦਾ ਹੈ।   ਅਮਨਦੀਪ ਸਿੰਘ ਅਮਨ  ਗਲਾਸਗੋ

ਚੜ੍ਹਦੀ ਕਲਾ

 ਪਿਤਾ ਜੀ ਮੁਤਾਬਿਕ..ਜਿੰਦਗੀ ਖਵਾਹਿਸ਼ਾਂ ਅਤੇ ਔਕਾਤ ਦਰਮਿਆਨ ਹੁੰਦੀ ਇੱਕ ਲਗਾਤਾਰ ਖਿੱਚੋਤਾਣ ਦਾ ਹੀ ਨਾਮ ਏ..ਕੁਝ ਥਾਵਾਂ ਤੇ ਖਵਾਹਿਸ਼ਾਂ ਦੀ ਜਿੱਤ ਹੁੰਦੀ ਤੇ ਕਿਧਰੇ ਔਕਾਤ ਆਪਣਾ ਜ਼ੋਰ ਪਾ ਜਾਂਦੀ..! ਉੱਚੇ ਲੰਮੇ ਸੋਹਣੇ ਸੁਨੱਖੇ ਖਿੱਚ ਕੇ ਬੰਨੀ ਦਸਤਾਰ ਵਾਲੇ ਉਹ ਅੰਕਲ ਜੀ ਅਕਸਰ ਹੀ ਸਾਨੂੰ ਆਸਾ ਸਿੰਘ ਮਸਤਾਨਾ ਹੋਣ ਦਾ ਭੁਲੇਖਾ ਪਉਂਦੇ ਰਹਿੰਦੇ..! ਪਰ ਦੂਜਾ ਪੱਖ..ਸਾਰੀ ਉਮਰ ਬੱਸ ਕਿੰਨੀਆਂ ਖਿੱਚੋਤਾਣਾ ਵਿੱਚ ਹੀ ਉਲਝੇ ਰਹੇ..ਦੋ ਧੀਆਂ ਮਗਰੋਂ ਹੋਇਆ ਨਿੱਕਾ ਪੁੱਤ ਖਵਾਹਿਸ਼ਾਂ ਵਾਲੀ ਪੰਡ ਭਾਰੀ ਕਰੀ ਗਿਆ ਤੇ ਉਹ ਹੱਸ ਹੱਸ ਬਰਦਾਸ਼ਤ ਕਰਦੇ ਰਹੇ..! ਨਾਲਦੀ ਦਲੀਲ ਦਿੰਦੀ..ਇਹ ਸਭ ਕੁਝ ਸਹਿਣਾ ਹੀ ਪੈਂਦਾ..ਵਰਨਾ ਅਗਲੀ ਪੀੜੀ ਰੁੱਸ ਕੇ ਦੂਜੇ ਪੱਲੜੇ ਜਾ ਬੇਹਿੰਦੀ ਏ..! ਇਸ ਦੂਜੇ ਪੱਲੜੇ ਦੇ ਡਰ ਅੰਦਰ ਜਿੰਦਗੀ ਕੱਟਦੇ ਅੰਕਲ ਜੀ ਅਖੀਰ ਬਿਮਾਰ ਰਹਿਣ ਲੱਗ ਪਏ..! ਗੱਲ ਕਰਦਿਆਂ ਅਕਸਰ ਹੱਥ ਕੰਬਦੇ ਰਹਿੰਦੇ..ਫੇਰ ਸ਼ੁਰੂ ਕੀਤੇ ਇਕ ਵਿਓਪਾਰ ਵਿੱਚ ਘਾਟਾ ਪੈ ਗਿਆ..ਡਾਵਾਂ-ਡੋਲ ਹੋਈ ਜਾਂਦੀ ਔਕਾਤ ਨੂੰ ਪੈਰਾਂ ਭਾਰ ਕਰਨ ਖਾਤਿਰ ਸਾਰੀ ਜਮੀਨ ਗਹਿਣੇ ਪੈ ਗਈ..ਬੈੰਕਾਂ ਦੀਆਂ ਲਿਮਟਾਂ..ਕਰਜੇ ਮੋਰਟਗੇਜਾਂ ਉਧਾਰ ਫਾਇਨੈਂਸ ਅਤੇ ਹੋਰ ਵੀ ਕਿੰਨਾ ਕੁਝ..! ਊਠਾਂ ਵਾਲਿਆਂ ਨਾਲ ਪਈ ਸਾਂਝ ਨੇ ਵਾਰ ਵਾਰ ਘਰ ਦੀ ਬਾਹਰੀ ਸਰਦਲ ਉੱਚੀ ਕਰਨ ਲਈ ਮਜਬੂਰ ਕਰ ਦਿੱਤਾ..! ਕਈ ਵੇਰਾਂ ਦੋਸਤ ਮਿੱਤਰ ਹਮਦਰਦੀ ਵੱਜੋਂ ਕੋਈ ਸਲਾਹ ਦੇਣ ਲੱਗਦੇ ਤਾਂ ਅੱਗਿਓਂ ਹੱਸ ਪੈਂਦੇ..! ਅਖੀਰ ਰੋਏ ਉਸ ਦਿਨ ਜਿ...

ਰੱਬ ਦੀ ਮਰਜ਼ੀ : ਬਹੁਤ ਸੋਹਣੀ ਕਹਾਣੀ ਇਕ ਵਾਰ ਜਰੂਰ ਪੜੋ

 ਰੱਬ ਦੀ ਮਰਜ਼ੀ : ਬਹੁਤ ਸੋਹਣੀ ਕਹਾਣੀ ਇਕ ਵਾਰ ਜਰੂਰ ਪੜੋ ਇੱਕ ਵਾਰ ਦੀ ਗੱਲ ਹੈ ਕਿ ਕਿਸੇ ਮੁਲਕ ਵਿੱਚ ਦੋ ਕਿਸਾਨ ਰਹਿੰਦੇ ਸਨ। ਇਵਾਨ ਅਤੇ ਨਾਓਮ। ਉਹ ਦੋਨੋਂ ਕਮਾਣ ਲਈ ਇੱਕਠੇ ਇੱਕ ਪਿੰਡ ਵਿੱਚ ਗਏ ਅਤੇ ਦੋ ਅੱਡ ਅੱਡ ਮਾਲਕਾਂ ਦੇ ਕੋਲ ਨੌਕਰੀ ਕਰਨ ਲੱਗ ਪਏ। ਹਫਤਾ ਭਰ ਉਹ ਕੰਮ ਕਰਦੇ ਰਹੇ ਅਤੇ ਸਿਰਫ ਐਤਵਾਰ ਨੂੰ ਆਪਸ ਵਿੱਚ ਮਿਲੇ। ਇਵਾਨ ਨੇ ਪੁਛਿਆ: "ਭਰਾਵਾ ਤੂੰ ਕੀ ਕਮਾਇਆ ਹੈ?” "ਰੱਬ ਨੇ ਮੈਨੂੰ ਪੰਜ ਰੂਬਲ ਬਖਸ਼ੇ ਹਨ।” "ਰੱਬ ਨੇ ਦਿੱਤੇ ਹਨ? ਉਹ ਤਾਂ ਮਜ਼ਦੂਰੀ ਨਾਲੋਂ ਵਧ ਦੁਆਨੀ ਵੀ ਨਹੀਂ ਦਿੰਦਾ।” "ਨਹੀਂ ਮੇਰੇ ਭਰਾਵਾ, ਰੱਬ ਦੀ ਮਰਜ਼ੀ ਦੇ ਬਿਨਾਂ ਅਸੀ ਇੱਕ ਪੈਸਾ ਵੀ ਨਹੀਂ ਕਮਾ ਸਕਦੇ।’ ਉਹ ਇਸ ਬਾਰੇ ਬੜੀ ਦੇਰ ਤੱਕ ਝਗੜਦੇ ਰਹੇ, ਆਖ਼ਰਕਾਰ ਫੈਸਲਾ ਇਹ ਹੋਇਆ: "ਆਪਾਂ ਚਲਦੇ ਹਾਂ ਅਤੇ ਸਭ ਤੋਂ ਪਹਿਲਾ ਬੰਦਾ ਜੋ ਸਾਨੂੰ ਰਸਤੇ ਵਿੱਚ ਮਿਲੇਗਾ, ਉਹ ਸਾਡਾ ਜੱਜ ਹੋਵੇਗਾ। ਸਾਡੇ ਵਿੱਚੋਂ ਜੋ ਹਾਰ ਜਾਵੇਗਾ ਉਹ ਆਪਣੀ ਕਮਾਈ ਦੂਜੇ ਦੇ ਹਵਾਲੇ ਕਰ ਦੇਵੇਗਾ।" ਉਹ ਅਜੇ ਵੀਹ ਕਦਮ ਵੀ ਨਹੀਂ ਚੱਲੇ ਸਨ ਕਿ ਉਨ੍ਹਾਂ ਨੂੰ ਇੱਕ ਸ਼ੈਤਾਨ, ਆਦਮੀ ਦੇ ਭੇਸ ਵਿੱਚ ਮਿਲਿਆ। ਉਨ੍ਹਾਂ ਨੇ ਉਸਨੂੰ ਫੈਸਲਾ ਕਰਨ ਨੂੰ ਕਿਹਾ ਤਾਂ ਉਹ ਬੋਲਿਆ: "ਰੱਬ ਤੇ ਕੋਈ ਭਰੋਸਾ ਨਾ ਰਖੋ। ਜੋ ਕਮਾ ਸਕਦੇ ਹੋ ਕਮਾਉਂਦੇ ਜਾਓ।” ਨਾਓਮ ਨੇ ਸ਼ਰਤ ਦੇ ਮੁਤਾਬਕ ਆਪਣਾ ਕਮਾਇਆ ਹੋਇਆ ਧਨ ਇਵਾਨ ਦੇ ਹਵਾਲੇ ਕਰ ਦਿੱਤਾ ਅਤੇ ਆਪ ਖ਼ਾਲੀ ਹੱਥ ਘਰ ਵਾਪਸ ਆ ਗਿਆ। ਇੱ...

ਆਜਾ ਬਹਿ ਕੇ ਗੱਲ ਕਰਦੇ ਹਾਂ

 ਗੱਲ ਕਰਦੇ ਹਾਂ....... ਆਜਾ ਬਹਿ ਕੇ ਗੱਲ ਕਰਦੇ ਹਾਂ  ਮਸਲੇ  ਸਾਰੇ  ਹੱਲ  ਕਰਦੇ  ਹਾਂ ਕੱਢ ਲਈਏ  ਗੁਬਾਰ  ਮਨਾ ਦੇ ਮੂੰਹ  ਇੱਕ ਦੂਜੇ ਵੱਲ ਕਰਦੇ ਹਾਂ ਚੁੱਪ ਨੇ  ਰਿਸ਼ਤਾ ਖਾ ਜਾਣਾ ਈ ਚੁੱਪ ਨੂੰ  ਪਾਸੇ ਚੱਲ  ਕਰਦੇ ਹਾਂ ਵਿਛੜੇ ਸੱਜਣ ਕੌਣ ਮਿਲਾਉਂਦਾ ਮੋਹ ਦੀ ਉੱਚੀ ਛੱਲ  ਕਰਦੇ ਹਾਂ ਲਾਲਪੁਰੀ  ਕੁਝ  ਰੁੱਖਾ ਸੁਣਿਆ  ਦੂਰ  ਉਹਦੀ  ਸੱਲ  ਕਰਦੇ  ਹਾਂ     ਰਵਿੰਦਰ ਲਾਲਪੁਰੀ

ਐਨਾ ਵੈਰੀ ਦੇ ਹੱਥੋਂ ਕਦੀ ਹੋਇਆ ਨਹੀਂ

 ਐਨਾ ਵੈਰੀ ਦੇ ਹੱਥੋਂ ਕਦੀ ਹੋਇਆ ਨਹੀਂ,  ਜਿੰਨਾ ਆਪਣਿਆਂ ਕੀਤਾ ਨੁਕਸਾਨ ਸਾਡਾ। ਮਨ ਨੀਵਾਂ ਮੱਤ ਉੱਚੀ ਦੀ ਨਿੱਤ ਅਰਦਾਸ ਕਰੇਂ, ਫਿਰ ਵੀ ਕਿਉਂ ਡੋਲ ਰਿਹਾ ਇਮਾਨ ਸਾਡਾ। ਧੜੇਬੰਦੀਆਂ ਕਾਰਨ ਗੁਰਧਾਮਾਂ ਦੇ ਪ੍ਰਬੰਧ ਖੁੱਸੇ, ਜਿੱਥੇ ਹੋ ਨਹੀਂ ਰਿਹਾ ਪੰਥ ਪ੍ਰਵਾਨ ਸਾਡਾ।  ਤਖਤਾਂ ਤੇ ਕੱਟੀਆਂ ਦਾੜੀਆਂ ਨੂੰ ਸਿਰੋਪਾਓ ਦੇ ਸਨਮਾਨ ਕਰੀਏ, ਐਨਾ ਡਿੱਗ ਕਿਉਂ ਰਿਹਾ ਸਿੱਖੀ ਦਾ ਮਿਆਰ ਸਾਡਾ। ਵਾਹਿਗੁਰੂ ਸਮੱਤ ਬਖਸ਼ੀ ਪੰਥ ਦੇ ਦੋਖੀਆਂ ਨੂੰ,  ਝੂਲਦਾ ਰਹੇ ਸਦਾ ਬਸੰਤੀ ਨਿਸ਼ਾਨ ਸਾਡਾ।

ਵਿਚੋਂ ਕੁੱਝ ਹੋਰ ਹੁੰਦੇ ਤੇ ਉਪਰੋਂ ਕੁੱਝ ਹੋਰ ਦਿਖਦੇ ਨੇ ਲੋਕ

 ਵਿਚੋਂ ਕੁੱਝ ਹੋਰ ਹੁੰਦੇ ਤੇ ਉਪਰੋਂ ਕੁੱਝ ਹੋਰ ਦਿਖਦੇ ਨੇ ਲੋਕ, ਮੁਹੱਬਤ ਦੀ ਮਿਆਨ ਚ ਖੰਜਰ ਛੁਪਾ ਕੇ ਰੱਖਦੇ ਨੇ ਲੋਕ, ਕੌਨ ਨਹੀਂ ਚਾਉਂਦਾ ਕਿ ਆਰਾਮ ਨਾਲ ਗੁਜ਼ਰੇ ਜ਼ਿੰਦਗੀ , ਫੁੱਲਾਂ ਵਾਂਗ ਮਿਲੱਦੇ ਨੇ ਤੇ ਕੰਡਿਆਂ ਵਾਂਗ ਚੁੱਭਦੇ ਨੇ ਲੋਕ, ਮਜ਼ੇ ਲੈ ਲੈ ਕੇ ਤਮਾਸ਼ਾ ਦੇਖਦਾ ਜ਼ਮਾਨਾ ਜ਼ਰੂਰਤਮੰਦਾ ਦਾ, ਜੇ ਮਤਲੱਬ ਨ ਹੋਵੇ ਤੇ ਕਿੱਥੇ ਕਿਸੇ ਦਾ ਹੱਥ ਫੜਦੇ ਨੇ ਲੋਕ, ਝੂਠ ਬੋਲਣਾ ਸੌਖਾ ਹੁੰਦਾ ਸੱਚ ਬੋਲਣਾ ਬੜਾ ਔਖਾ"ਪਵਨ" ਸਲੀਬਾਂ ਤੇ ਚੜਨ ਤੋਂ ਡਰਦੇ - ਸੱਚ ਕਿੱਥੇ ਬੋਲਦੇ ਨੇ ਲੋਕ, ???

ਤੀਸਰਾ ਯੁੱਧ

 ਤੀਸਰਾ ਯੁੱਧ  ਪਾਰਖੂ ਆਂਹਦੇ ਨੇ ਪਾਣੀ ਪੂਰਤੀ ਬਾਰੇ ਹੋਵੇਗਾ  ਤੀਸਰਾ  ਵਿਸ਼ਵ ਯੁੱਧ। ਤੇ ਦੇਸ਼ਾਂ ਦੇ ਦੇਸ਼ ਹੋਣਗੇ  ਆਹਵੇਂ ਸਾਹਵੇਂ  ਤੇ ਰੁਲਣਗੀਆਂ ਆਬਰੂਆਂ  ਜਾਣਗੀਆਂ ਅਥਾਹ  ਬੇਸ਼-ਕੀਮਤੀ ਜਾਨਾਂ । ਉਹ ਨਹੀਂ ਭਾਂਪ ਸਕਦੇ ਕਿ ਜਦ ਹੋਊ  ਦੇਖੀ ਜਾਊ  ਤੀਸਰਾ  ਵਿਸ਼ਵ ਯੁੱਧ ਪਾਣੀ ਲਈ। ਓਹ ਨਹੀਂ ਵਿਚਰਦੇ ਦਲਿਤ ਬਸਤੀਆਂ, ਪੱਛੜੀਆਂ ਝੁੱਗੀਆਂ ਚ ਗੈਰ ਮਾਨਵੀ ਵਰਤਾਰੇ ਦੀਆਂ ਦਹਿਲੀਜ਼ਾਂ ਤੇ ਜਿੱਥੇ ਔਰਤਾਂ ਹਰ ਰੋਜ਼  ਲੜਦੀਆਂ ਨੇ  ਪਾਣੀ ਢੋਣ ਲਈ ਤੀਸਰਾ ਯੁੱਧ। ਪਾਰਖੂ  ਨਹੀਂ ਬਿਆਨ ਸਕਦੇ ਕਿ ਚੌਧਰੀਆਂ ਦੇ  ਨਿਆਈਂ ਵਾਲੇ ਖੂਹ ਤੋਂ ਪਾਣੀ ਭਰਨ ਗਈਆਂ  ਲਾਭੋ, ਭਾਗੀ,ਸੀਬੋ ਤੇ ਕਰਤਾਰੋ ਵਰਗੀਆਂ ਅਣ ਗਿਣਤ ਲਾਚਾਰ  ਆਬਰੂਆਂ ਦੇ ਅੰਗਾਂ  ਦੀ ਸਕੈਨ ਕਰਦੇ ਨੇ  ਹਰ ਰੋਜ਼ ਟੇਢੀਆਂ ਅੱਖਾਂ ਨਾਲ, ਢਿੱਡੋਂ ਰੱਜੇ  ਕਾਮੋਂ ਭੁੱਖੇ ਰਜਵਾੜੇ । ਪਾਰਖੂ ਨਹੀਂ ਮਿਣ ਸਕਦੇ, ਤੀਸਰੀ ਦੁਨੀਆਂ ਚ ਤੀਸਰਾ ਯੁੱਧ ਲੜ ਰਹੇ ਹਾਸ਼ੀਏ ਤੇ ਵਸਦੇ  ਇਹਨਾਂ ਲੋਕਾਂ ਦੇ, ਦੁੱਖ - ਦਲਿੱਦਰ ਤੇ ਮਜ਼ਬੂਰੀਆਂ। ਓਹ ਕੀ ਜਾਨਣ ਕਿ ਲੋਕਤੰਤਰ ਚ  ਸਰਪੰਚ ਦੀ ਸੱਥ ਚ ਲਾਈ  ਸਾਂਝੀ ਮੋਟਰ ਤੋਂ ਪਾਣੀ ਭਰਨਾ ਵੀ, ਇਹਨਾਂ ਲਈ ਘੱਟ ਨਹੀਂ ਹੁੰਦਾ ਕਿਸੇ ਵੀ ਮਰਨ ਨਾਲੋਂ ਜਦ ਸੱਥ ਚ ਬੈਠੇ ਘੜੰਮ ਚੌਧਰੀ, ਬੋਲਦੇ ਨੇ  ਮੌਜਾਂ ਨੇ ਭਾਈ ਮੁਫ਼ਤ ਪਾਣੀ,ਮੁਫ਼ਤ ਆਟਾ - ...

ਬੜੇ ਰਸਤੇ ਕੀਤੇ ਪਾਰ ਮੈਂ ਤੁਰ ਤੁਰ ਕੰਡਿਆਂ ਤੇ

 ਬੜੇ ਰਸਤੇ ਕੀਤੇ ਪਾਰ ਮੈਂ ਤੁਰ ਤੁਰ ਕੰਡਿਆਂ ਤੇ ਪਰ ਕਦੇ ਗਿਲਾ ਨਾ ਕੀਤਾ ਲੇਖਾ ਠੰਢਿਆਂ ਤੇ ਦੁੱਖ ਸੁੱਖ ਦਾ ਬਣਕੇ ਹਾਣੀ ਬੁੱਤਾ ਸਾਰ ਲਿਆ ਬੱਸ ਖਾਕੇ ਰੁੱਖੀ ਮਿੱਸੀ ਵਕਤ ਗੁਜਾਰ ਲਿਆ ਕਦੇ ਹੱਥ ਮੱਥੇ ਤੇ ਧਰਕੇ ਰੋਣਾ ਰੋਇਆ ਨਹੀਂ ਨਾ ਦਿੱਤੇ ਉਲਾਂਭੇ ਰੱਬ ਨੂੰ ਆਪਾ ਖੋਇਆ ਨਹੀਂ ਬੜਾ ਅੜਿਆ ਕਿਸਮਤ ਨਾਲ ਮੈਂ ਭਾਵੇਂ ਹਾਰ ਗਿਆ ਬੱਸ ਖਾਕੇ ਰੁੱਖੀ ਮਿੱਸੀ ਵਕਤ ਗੁਜਾਰ ਲਿਆ ਬੜੇ ਝੱਖੜ ਝੁੱਲੇ ਗਮਾਂ ਦੇ ਪੱਥਰ ਬਣ ਗਿਆ ਮੈਂ ਮੇਰੇ ਆਪਣਿਆਂ ਮਾਰੇ ਤੀਰ ਪੂਰਾ ਈ ਛਣ ਗਿਆ ਮੈਂ ਝੱਲ ਪੀੜਾਂ ਹਾਏ ਨਾਂ ਕੀਤੀ ਦਰਦ ਸਹਾਰ ਲਿਆ ਬੱਸ ਖਾਕੇ ਰੁੱਖੀ ਮਿੱਸੀ ਵਕਤ ਗੁਜਾਰ ਲਿਆ ਕਈ ਵਾਰੀ ਹੋਇਆ ਕੂਚ ਜਹਾਨੋਂ ਕਰ ਜਾਵਾਂ ਬੜੀ ਔਖੀ ਜਿੰਦਗੀ ਨੂੰ ਮੈਂ ਸੌਖੀ ਕਰ ਜਾਵਾਂ ਜਦੋਂ ਭਜਨ ਰੰਗੀਲੇ ਆਖਿਆ ਮਨ ਨੂੰ ਮਾਰ ਲਿਆ ਬੱਸ ਖਾਕੇ ਰੁੱਖੀ ਮਿੱਸੀ ਵਕਤ ਗੁਜਾਰ ਲਿਆ

ਚਪੇੜ

 👆ਹਾਜ਼ਰ ਜੀ 🙌✍️ ਰਿਟਾਇਰਮੈਂਟ ਤੋਂ ਪਹਿਲਾਂ ਮੈਂ ਪਿੰਡ ਪੰਜ ਗਰਾਂਈਂ ਖੁਰਦ  ( ਮੋਗਾ ) ਚ ਪੜ੍ਹਾਉਂਦਾ ਸੀ । ਹੁਣ ਤਾਂ ਉਹ ਮਿਡਲ ਸਕੂਲ ਤੋਂ ਹਾਈ ਸਕੂਲ ਵੀ ਹੋ ਗਿਆ ਹੈ ।  ਮੇਰੇ ਦਫਤਰ ਦੇ ਸਾਹਮਣੇਂ ਮਿਡਲ ਕਲਾਸ ਦਾ ਰੂਮ ਜਿਸ ਵਿੱਚ ਹਿੰਦੀ ਟੀਚਰ ਮੈਡਮ ਸ਼ਕੁੰਤਲਾ ਦੇਵੀ ਜੀ ਪੜ੍ਹਾ ਰਹੇ ਸਨ । ਮੈਡਮ ਆਪਣੇ ਧਿਆਨ ਚ ਕਦੇ ਬੱਚਿਆਂ ਨੂੰ ਸੰਬੋਧਿਤ ਹੋ ਕੇ ਤੇ ਕਦੇ ਬਲੈਕ ਬੋਰਡ ਤੇ ਚਾਕ ਨਾਲ ਲਿਖਕੇ । ਉਨ੍ਹਾਂ ਦਾ ਸਾਰਾ ਧਿਆਨ ਪੜ੍ਹਾਉਣ ਵਿੱਚ ਹੀ ਸੀ । ਕਮਰੇ ਦੀ ਖੁੱਲੀਆਂ ਬਾਰੀਆਂ ਚੋਂ ਅਖੀਰਲੀ ਬਾਰੀ ਵੱਲ ਮੇਰਾ ਧਿਆਨ ਗਿਆ ਤਾਂ ਵੇਖਿਆ ਕਿ ਜਦ ਮੈਡਮ ਬਲੈਕ ਬੋਰਡ ਤੇ ਲਿਖਣ ਲੱਗਣ ਤਾਂ ਕਲਾਸ ਚੋਂ ਪਿਛਲੇ ਡੈਸਕ ਤੋਂ ਇਕ ਲੜਕਾ ਉਠਿਆ ਕਰੇ ਤੇ ਭੰਗੜਾ ਪਾਉਣ ਲੱਗ ਪਿਆ ਕਰੇ । ਆਸੇ ਪਾਸੇ ਬੈਠੇ ਬੱਚੇ ਮੂੰਹ ਤੇ ਹੱਥ ਰੱਖ ਹੱਸਣ ਲੱਗ ਪਿਆ ਕਰਨ ਸੋ ਜੀ ਉਸ ਮੈਡਮ ਦੇ ਸਾਰੇ ਪੀਰਡ ਚ ਇਸ ਤਰਾਂ ਦੀਆਂ ਹਰਕਤਾਂ ਹੀ ਕੀਤੀਆਂ । ਘੰਟੀ ਵੱਜੀ ਤਾਂ ਉਸ ਤੋਂ ਅਗਲਾ ਪੀਰਡ ਮੇਰਾ ਹੀ ਸੀ ।ਮੈਂ ਕਲਾਸ ਚ ਗਿਆ ਹਾਜ਼ਰ ਜੀ,ਹਾਜਰ ਜੀ ਕਹਿ ਕੇ ਹਾਜ਼ਰੀ ਲਗਵਾਈ ।ਪੜਾਉਣਾ ਸ਼ੁਰੂ ਕੀਤਾ । ਟਹਿਲ ਕਦਮੀਂ ਕਰਦੇ ਹੋਏ ਜਦ ਮੈਂ ਉਸ ਲੜਕੇ ਕੋਲ ਦੀ ਲੰਘਿਆ । ਮੈਂ ਘੁੰਮ ਕੇ ਵੇਖਿਆ ਉਸਨੇ ਭੰਗੜਾ ਸਟਾਇਲ ਬਾਹਾਂ ਉਪਰ ਹੀ ਕੀਤੀਆਂ ਸਨ । ਮੈਂ ਟਿਕਾ ਕੇ ਬੱਚੇ ਦੇ ਥੱਪੜ ਜੜ ਦਿੱਤਾ ਤੇ ਕਿਹਾ ਇਹ ਕੀ ਕਰ ਰਿਹਾਂ ਏਂ । ਕਲਾਸ ਦੀ ਤੌਹੀਨ ਕਿ ਟੀਚਰ ਦੀ ..... ਅਗਲੇ ਬੱਚਾ ਆਪਣੇਂ ਮਾਂ ਬਾਪ ਨੂ...

ਮੈਨੂੰ ਵਾਹਿਗੁਰੂ ਸ਼ਬਦ ਜਿਨ੍ਹਾਂ ਚੰਗਾ ਲੱਗੇ

 ਮੈਨੂੰ ਵਾਹਿਗੁਰੂ ਸ਼ਬਦ ਜਿਨ੍ਹਾਂ ਚੰਗਾ ਲੱਗੇ ਖੁਦਾ  ਲਫ਼ਜ਼  ਵੀ  ਉਨ੍ਹਾਂ  ਹੀ  ਪਿਆਰਾ ਪਰਮੇਸ਼ਰ  ਸ਼ਬਦ  ਵੀ  ਮਨ  ਨੂੰ ਭਾਉਂਦਾ ਈਸ਼ਵਰ  ਸ਼ਬਦ  ਵੀ ਉਨ੍ਹਾਂ ਹੀ ਨਿਆਰਾ ਭੇਦ ਕੋਈ ਨਾ ਸ਼ਬਦਾਂ ਦੇ ਅਰਥ ਵਿੱਚ ਇਨਸਾਨ ਨੂੰ ਹੀ ਰਹਿੰਦਾ ਰਹੇ ਭੁਲੇਖਾ  ਆਪਣੇ ਆਪਣੇ ਅਕੀਦਿਆਂ ਮੁਤਾਬਕ ਨਾਮਕਰਣ ਰੱਬ ਦਾ ਹੈ ਹੁੰਦਾ ਰਹਿੰਦਾ  ਰੱਬ ਦੀ ਕਾਇਨਾਤ, ਖੁਦਾ ਦੀ ਖੁਦਾਈ ਪਰਮੇਸ਼ਰ ਦਾ ਬ੍ਰਹਮੰਡ, ਸੱਭ ਇੱਕੋ ਭਾਈ ਇੱਕੋ ਹੀ ਸ਼ਕਤੀ ਨੂੰ ਨਾਮ ਦੇਹ ਵੱਖ ਵੱਖ ਕੁੱਲ  ਦੁਨੀਆਂ ਦੀ ਹੈ  ਚੱਕਰੀ ਘੁੰਮਾਈ  ਛੱਡ ਦੇ ਬੰਦਿਆਂ, ਰਹਿਣ ਦੇ ਬੰਦਿਆਂ ਇੱਕੋ  ਈ  ਰੱਬ  ਹੈ  ਸੱਭ  ਦਾ  ਸਾਈਂ ਰੱਲ ਬਹਿ ਬੰਦਿਆਂ, ਮਿਲ ਬਹਿ ਬੰਦਿਆਂ ਇੱਕੋ  ਈ  ਜ਼ਾਤ  ਹੈ  ਸੱਭ  ਦੀ ਸਾਈਂ

ਫੁੱਲਾਂ ਵਾਂਗਰ ਜ਼ਿੰਦਗੀ ਨੂੰ ਮਹਿਕਾਈਏ ਸੱਭ

 ਵਿੱਛੜੇ  ਰਿਸ਼ਤੇ  ਜੋ ਪਰਮ ਲੋਕ ਨੂੰ  ਚਲੇ  ਗਏ ਕਿਉਂ ਆ  ਵੜਦੇ  ਨੇ ਯਾਦਾਂ ਦੇ ਕਟਿਹਰੇ  ਵਿੱਚ ਕਰਾਉਣ ਯਾਦ ਸੁਨਹਿਰੇ ਖਿਣ ਤੇ ਅਭੁੱਲ ਯਾਦਾਂ ਚੁੱਕ ਲਿਜਾਂਦੇ ਯਾਦਸ਼ਕਤੀ ਨੂੰ ਬੀਤੇ ਅਤੀਤ ਵਿੱਚ ਯਾਦ ਆਉਂਦੀ ਪਿੱਛਲੀ ਜ਼ਿੰਦਗੀ ਰੀਲ ਦੇ ਵਾਂਗੂ  ਹੰਢਾਉਣੇ  ਪੈਂਦੇ  ਮੁੜਕੇ  ਉਹੀ  ਹੰਢਾਏ  ਪਲ਼ ਮਾਪੇ  ਭੂਆ  ਮਾਸੀਆਂ  ਤਾਏ  ਚਾਚੇ  ਸੱਭ ਆਉਣ  ਯਾਦਾਂ ਵਿੱਚ ਬਣ ਸਰਮਾਏ  ਸੱਭ ਚੰਗੇ ਮਾੜੇ ਕੌੜੇ ਮਿੱਠੇ ਤਜਰਬੇ ਜ਼ਿੰਦਗੀ ਦੇ ਕਹਾਣੀ  ਜਾਂ  ਨਾਵਲ  ਰੂਪ  ਹੋ ਜਾਂਦੇ  ਤੱਦ ਬਣਾਈਏ ਜ਼ਿੰਦਗੀ ਨੂੰ ਮਿੱਠੇ ਕੜਾਹ ਵਰਗੀ ਥੋੜਾ ਖੱਟੀ ਨਮਕੀਨ ਵੀ ਰੱਖੀਏ ਇਸਨੂੰ ਚੱਲ ਕਰੀਏ ਯਾਦ ਮਿਠੀਆਂ ਖੱਟੀਆਂ ਸਲੂਣੀਆਂ ਯਾਦਾਂ ਫੁੱਲਾਂ ਵਾਂਗਰ ਜ਼ਿੰਦਗੀ ਨੂੰ ਮਹਿਕਾਈਏ ਸੱਭ ... ✍️ਗੁਰਮੀਤ ਸਚਦੇਵਾ...p

ਕੁਝ ਤਾਂ ਹੈ ਇਸ ਪਿਆਲੇ ਵਿਚ

 ਕੁਝ ਤਾਂ ਹੈ ਇਸ ਪਿਆਲੇ ਵਿਚ, ਜੋ ਮੁਰਦਿਆਂ ਵਿੱਚ ਜਾਨ ਵੀ ਪਾਉਂਦਾ ਹੈ। ਕੁਝ ਤਾਂ ਹੈ ਇਸ ਪਿਆਲੇ ਵਿੱਚ, ਜੋ ਸਵਾ ਲੱਖ ਨੂੰ ਇਕ ਨਾਲ ਲੜਾਉਂਦਾ ਹੈ। ਕੁਝ ਤਾਂ ਹੈ ਇਸ ਪਿਆਲੇ ਵਿੱਚ, ਜੋ ਚੜਦੀ ਕਲਾ ਵਿਚ ਰਹਿਣਾ ਸਿਖਾਉਂਦਾ ਹੈ। ਕੁਝ ਤਾਂ ਹੈ ਇਸ ਪਿਆਲੇ ਵਿਚ, ਜੋ ਦੁਨੀਆ ਦੇ ਸੱਚ ਦਿਖਲਾਉਂਦਾ ਹੈ। ਕੁਝ ਤਾਂ ਹੈ ਇਸ ਪਿਆਲੇ ਵਿੱਚ, ਜੋ ਸਫਲ ਨੂੰ ਵੀ ਸਫਲ ਬਣਾਉਂਦਾ ਹੈ।

ਮੈਨੂੰ ਮੇਰਾ ਡਿੱਗਣਾ ਢਹਿਣਾ

 ਮੈਨੂੰ ਮੇਰਾ ਡਿੱਗਣਾ ਢਹਿਣਾ ਕਦੇ ਯਾਦ  ਹੀ  ਨਾ ਰਹਿੰਦਾ ਪਰ  ਰੱਬ  ਦਾ ਹੱਥ  ਵਧਾਅ ਕੇ   ਚੁੱਕ ਲੈਣਾ ਵੀ ਕਦੇ ਭੁੱਲਦਾ ਨਾ ਥੋੜੀ  ਬਹੁਤੀ ਸੱਟ  ਫੇਟ  ਉੱਤੇ                        ਰੱਬੀ ਮੱਲਮ ਦਾ ਸੇਕ ਵੀ ਭੁੱਲੇ ਨਾ ਜ਼ਿੰਦਗੀ  ਦੇ  ਟੇਢੇ  ਮੇਢੇ ਤੇ ਉੱਚੇ  ਨੀਵੇਂ  ਰੱਸਤਿਆਂ ਉੱਤੇ ਜਦੋਂ ਜਦੋਂ ਵੀ ਡਿੱਗੀ ਢੱਠੀ ਜਾਂ ਫ਼ਿਸਲ ਤਿਲਕ ਗਈ ਮੈਂ ਪੋਲਾ ਜਿਹਾ ਹੀ ਮੈਨੂੰ ਚੁੱਕ ਲਿਆ                        ਆਣ  ਕਿਸੇ  ਗ਼ੈਬੀ  ਸ਼ਕਤੀ  ਨੇ ਹੈਰਾਨ ਹੋ ਹੋ  ਕੇ ਰਹਿ  ਜਾਂਦੀ ਮੈਂ  ਉਸ ਸੋਹਣੇ ਰੱਬ ਦੀ  ਰਹਿਮਤ ਤੇ ਵਿਸ਼ੇਸ਼ ਹੋਣ ਦਾ ਮਾਣ ਆ ਜਾਂਦਾ                           ਰੱਬ ਸੋਹਣੇ ਦੀਆਂ ਨਜ਼ਰਾਂ ਵਿੱਚ ਐਸਾ ਨਾ ਹੁੰਦਾ ਤਾਂ ਚੁੱਕਦਾ ਨਾਂਹ                                ਡਿੱਗੀ ਪਈ ਨੂੰ ਮੈਨੂੰ ਮਿੱਟੀਆਂ ਵਿੱਚ ਡੂੰਗੀਆਂ ਸੱਟਾਂ ਤੋਂ ਬੱਚਾ ਲੈ...

ਉਹ ਚਾਹਤ ਹੀ ਕੀ...?

 ਉਹ ਚਾਹਤ ਹੀ ਕੀ...?         ਜੋ ਆਸਾਨੀ ਨਾਲ਼ ਮਿਲ ਜਾਏ,        ਤੜਫ ਹੀ ਤਾਂ ਦੱਸਦੀ ਏ,        ਕਿ ਕੋਈ ਸ਼ਖਸ਼,        ਕਿੰਨੀ  ਅਹਿਮੀਅਤ ਰੱਖਦਾ         ਤੁਹਾਡੀ ਜ਼ਿੰਦਗੀ 'ਚ............

ਦੌਲਤ ਨਾ ਦੁਆਵਾਂ ਤਾਂ ਦੇਣਗੇ

 ਦਰੱਖ਼ਤ ਬੁੱਢੇ ਹੋ ਜਾਵਣ ਤਾਂ ਜੜੋਂ ਨਹੀਂ ਵੱਢੀ ਦੇ ਫਲ ਨਾ ਛਾਂ ਤਾਂ ਦੇਣਗੇ ਮਾਪੇ ਬਜ਼ੁਰਗ ਹੋ ਜਾਣ ਤਾਂ ਘਰੋਂ ਨਹੀਂ ਕੱਢੀ ਦੇ ਦੌਲਤ ਨਾ ਦੁਆਵਾਂ ਤਾਂ ਦੇਣਗੇ

ਮਾਂ ਦਾ ਚਿਹਰਾ

 ਕੁਝ ਚਿਹਰੇ,        ਬੜੇ ਹੀ ਰੂਹਾਨੀ ਹੁੰਦੇ ਨੇ,   ਕੁਰਾਨ ਦੀਆਂ ਆਇਤਾਂ ਵਰਗੇ,        ਗ੍ਰੰਥ ਦੀਆਂ ਤੁਕਾਂ ਵਰਗੇ,    ਰਮਾਇਣ ਦੀਆਂ ਕਿਰਤਾਂ ਵਰਗੇ,      ਬਾਈਬਲ ਦੇ ਸਾਥ ਜਿਹੇ,     ਸ਼ਾਇਰ ਦੀਆਂ ਲਿਖਤਾਂ ਵਰਗੇ,   ਸੱਚੀ ਕਿੰਨੀ ਬਰਕਤ ਰੱਖਦੇ ਨੇ,  ਇਹ ਕੁਦਰਤ ਦੀਆਂ ਸਿਫਤਾਂ ਵਰਗੇ,                 ਹਾਂ ਸੱਚ,       ਮੇਰੀ ਮਾਂ ਦਾ ਚਿਹਰਾ ਵੀ ਤਾਂ,       ਕੁਝ ਐਵੇਂ ਦਾ ਹੀ ਆ...

ਸਾਥੋਂ ਜ਼ਿੰਦਗੀ ਨੇ ,,,,,

 ਕੈਸੇ ਪਰਚੇ ਲੈ ਲਏ ,,,, ਸਾਥੋਂ ਜ਼ਿੰਦਗੀ ਨੇ ,,,,, ਜੋ ਸਕੂਲੀ ਪੜ੍ਹਿਆ ਉਹ ,, ਕਦੇ ਕੰਮ ,ਆਇਆ ਹੀ ਨੀ ,,,, ਕਿਵੇ ਉਠਣਾ , ਜਦ ਤੋੜ ਕੇ ਸੁੱਟ ਦੇਣ , ਹਾਲਾਤ ਸਾਨੂੰ ,, ਇਹ ਪਾਠ ਤਾਂ ,ਕਦੇ , ਕਿਸੇ ਸਾਨੂੰ ,ਸੁਨਾਇਆ ਹੀ ਨੀ ,,, ਆਪਣੇ ਕਰਨ ਜਦੋ ,  ਬੇਗਾਨਿਆਂ ਤੋਂ ਮਾੜੀ ,, ਫੇਰ ਕੀ ਸਲੂਕ ਕਰੀਏ ,,  ਪੀਰਡ ਇਹੋ ਜਾਂ ਵੀ ,ਕੋਈ ਲਾਇਆ ਹੀ ਨੀ ,,, ਹੱਕ ਸੱਚ ਲਈ ,, ਬੇਸ਼ਕ ਲੜ ਲੜ ਮਰ ਜਾਓ ,,, ਇਨਸਾਫ਼ ਨੀ ਮਿਲਣਾ , ਇਹ ਸਾਨੂੰ ,,ਕਿਸੇ’ ਸਿਖਾਇਆ ਹੀ ਨੀ ,, ਹਾਸੇ ਮਰ ਜਾਂਦੇ ,, ਅੰਦਰੋਂ ਅੰਦਰ , ਸੁਪਨੇ ਵੀ ਮਰ ਜਾਂਦੇ , ਤਾਂ ਵੀ ਜੀਣਾ ਪੈਣਾ ,,  ਇਹ ਕਿਸੇ ਸਮਝਾਇਆ  ਹੀ ਨੀ ,, ਮਜਬੂਰੀ ਵਿੱਚ ,,ਕਿਹੜਾ,, ਪ੍ਰੋਜੈਕਟ ਤਿਆਰ ਕਰੀਏ  ਸਮਾਂ ਉਹ ਆਣ ਖੜਾ ,,ਦਰ ਤੇ, ਜੋ ਕਦੇ ਕਿਸੇ ,ਚਾਇਆ ਹੀ ਨੀ ,, ਝੂਠ ਹੀ ਸੀ ,,ਸਭ ਕਝ ,ਹਰਮਨਾ  ਡਿਗਰੀਆਂ ,,ਚੰਗਾ ਭਵਿੱਖ ਦੇ ਦਿੰਦੀਆਂ,,, ਬੜਾ ਕੁਝ ਦੇਖਿਆ,, ਜੋ,, ਡਿਗਰੀਆ ਵਾਲਿਆਂ ਨੇ ਵੀ ,ਪਾਇਆ ਹੀ ਨੀ ,,  ਜੋ ਡਿਗਰੀਆਂ ਵਾਲਿਆਂ ਨੇ ਵੀ ,,ਪਾਇਆ ਹੀ ਨੀ …! Harpinder Harman

ਬਾਬਾ ਮੱਖਣ ਸ਼ਾਹ ਜੀ

 <script type="text/javascript" src="https://udbaa.com/bnr.php?section=General&pub=717548&format=300x250&ga=g"></script> <noscript><a href="https://yllix.com/publishers/717548" target="_blank"><img src="//ylx-aff.advertica-cdn.com/pub/300x250.png" style="border:none;margin:0;padding:0;vertical-align:baseline;" alt="ylliX - Online Advertising Network" /></a></noscript> ਬਾਬਾ ਮੱਖਣ ਸ਼ਾਹ ਜੀ : ਜਦ ਵਿੱਚ ਸਮੁੰਦਰ,ਤੁਫਾਨ ਚੜ ਸੀ ਆਇਆ  ਬਾਬਾ ਮੱਖਣ ਸ਼ਾਹ,ਗੁਰਾਂ ਨੂੰ ਸੀ ਧਿਆਇਆ,    ਰੱਖ ਸ਼ਰਧਾ ਦਿਲੋ ਫੇਰ ਬਿਨਤੀ ਸੀ ਲਾਈ,    ਬੇੜਾ ਪਾਰ ਕਰੋ ਗੁਰ,ਹੈ ਮੁਸੀਬਤ ਆਈ, ਸੁਣ ਭਗਤ ਦੀ ਬਿਨਤੀ,ਗੁਰ ਹੋਏ ਦਿਆਲ, ਕੀਤੀ ਇੱਛਾ ਪੂਰੀ,ਜੋ ਸੀ ਮਨ ਦਾ ਖਿਆਲ,    ਪੰਜ ਮੋਹਰਾਂ ਦੀ ਜਦ ੳਹਨਾ ਭੇਟ ਚੜਾਈ,    ਕਿਹਾ ਗੁਰਾਂ ਬਚਨਾਂ ਤੋ,ਨਾ ਫਿਰ ਮੇਰੇ ਭਾਈ, ਸੁੱਖ ਮੋਹਰਾਂ ਪੰਜ ਸੋ,ਕਿਓ ਰਿਹਾ ਪੰਜ ਚੜਾਈ, ਗੱਲ ਤਇ ਜੋ ਹੋਈ,ਕਿਓ ਹੁਣ ਜਾਵੇ ਭੁਲਾਈ,    ਸੁਣ ਸਤ ਬਚਨਾਂ ਨੂੰ,ਹੋਇਆ ਬੜਾ ਹੈਰਾਨ,    ਚੜ ਕੋਠੇ ਲੱਗਾ,ਓਹ ਗੁਣ ਗੁਰੂ ਦੇ ਗਾਓਣ, ਗੁਰ ਹੱਥ ਫੜ ਪਾਰ ਲੰਘਾਇਆ, ਜਦ ਕਿਸ਼ਤੀ ਲੱਗੀ ਸੀ ਗੋਤੇ ਖਾਣ,    ਗੁਰ...

ਹਾਲ ਪੰਜਾਬ ਦਾ

 1. ਤ੍ਰਾਸਦੀ ਇਹ ਆ ਕਿ ਪੰਜਾਬ ਚ ਕੰਮ ਨਹੀਂ ਪਰ ਕਹਿੰਦੇ 63 ਲੱਖ ਬਿਹਾਰੀ ਮਜਦੂਰ ਪੰਜਾਬ ਚ ਕੰਮ ਕਰ ਰਿਹਾ!  2. ਤ੍ਰਾਸਦੀ ਇਹ ਆ ਕਿ ਪੰਜਾਬ ਕਰਜਈ ਹੈ ਪਰ ਕਹਿੰਦੇ 20 ਕਰੋੜ ਦਾ ਚਿੱਟਾ ਨਿੱਤ ਪੰਜਾਬ ਪੀ ਰਿਹਾ!  3. ਤ੍ਰਾਸਦੀ ਇਹ ਆ ਕਿ ਪੰਜਾਬ ਚ ਪੜ੍ਹਾਈ ਦੀ ਹਾਲਤ ਬੁਰੀ ਹੈ ਪਰ ਕਹਿੰਦੇ 27 ਹਜ਼ਾਰ ਕਰੋੜ ਰੁਪਿਆ ਬਾਹਰ ਭੇਜਿਆ ਜਾ ਰਿਹਾ ਹਰ ਸਾਲ!  4. ਤ੍ਰਾਸਦੀ ਇਹ ਆ ਕਿ ਪੰਜਾਬ ਹੱਥ ਕਦੇ ਸਿਆਸਤ ਨਹੀਂ ਆਈ ਕੇਂਦਰ ਦੀ ਕਠਪੁਤਲੀ ਰਿਹਾ!  ਪਰ ਕਹਿੰਦੇ 20 ਸਾਲ ਤੋਂ ਉਪਰ ਅਕਾਲੀਆਂ  ( ਪੰਜਾਬ ਦੀ ਆਪਣੀ ਪਾਰਟੀ) ਕੋਲ ਰਾਜ ਰਿਹਾ!  5. ਤ੍ਰਾਸਦੀ ਇਹ ਹੈ ਕਿ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਪਰ ਕਹਿੰਦੇ ਝੋਨੇ ਲਈ ਪੱਕੇ ਕੀਤੀ ਜਮੀਨ 4 ਫੁੱਟ ਤੋਂ ਬਾਅਦ ਸੁੱਕੀ ਪਈ ਰਹਿੰਦੀ ਬੂੰਦ ਨਹੀਂ ਰਿਸਦੀ ਨੀਚੇ!  6. ਤ੍ਰਾਸਦੀ ਇਹ ਹੈ ਕਿ ਪੰਜਾਬ ਚ ਕੁੜੀਆਂ ਸੇਫ਼ ਨਹੀਂ ਪਰ ਕਹਿੰਦੇ ਹਰ ਦੂਜਾ ਤੀਜਾ ਮੁੰਡਾ ਨਿੱਤ ਕੁੜੀ ਛੇੜਨ ਲਈ ਹੀ ਨਿੱਕਲਦਾ ਘਰੋਂ!  7. ਤ੍ਰਾਸਦੀ ਇਹ ਹੈ ਕਿ ਪੰਜਾਬ ਚ ਨੌਕਰੀਆਂ ਲੱਗ ਨਹੀਂ ਰਹੀਆਂ ਪਰ ਕਹਿੰਦੇ ਹੁਣ IELTS ਹੀ ਆਖ਼ਿਰੀ ਮੰਜਿਲ ਹੈ ਵਿਦਿਆਰਥੀਆਂ ਦੀ!  8. ਤ੍ਰਾਸਦੀ ਇਹ ਹੈ ਕਿ ਪੰਜਾਬ ਕੈਂਸਰ ਦਾ ਮਰੀਜ ਹੋ ਗਿਆ ਪਰ ਕਹਿੰਦੇ ਕੋਈ ਘਰ ਨਹੀਂ ਬਚਿਆ ਜਿੱਥੇ ਕੋਈ ਫਸਲ ਬਿਨ ਰੇਹ/ਸਪਰੇ ਤੋਂ ,ਖਾਣਾ ਰਿਫਾਇੰਡ ਬਿਨਾਂ , ਭਾਂਡੇ ਬਿਨ ਸਾਬੁਣ ਤੇ ਰੇਤੇ ਨਾਲ ਮਾਂਝਦੇ ਹੋਵਣ!  9. ਤ੍ਰਾਸ...

ਸਰਦਾਰ ਐਡੀਸ਼ਨ

 ਸਰਦਾਰ ਐਡੀਸ਼ਨ ਜਦੋਂ ਘੰਟੀ ਵੱਜਣ ਤੇ ਮੈ ਘਰ ਦਾ ਦਰਵਾਜ਼ਾ ਖੋਲਿਆ ਤਾ ਉਹ ਅੰਦਰ ਆਕੇ ਦੀਵਾਰ ਤੇ ਲੱਗੀਆਂ ਫੋਟੋਆਂ ਵੱਲ ਇਸ਼ਾਰਾ ਕਰਕੇ ਕਹਿੰਦਾ "ਇਹ ਕਿਉਂ ਲਗਾਈਆਂ ਤੇ ਕੌਣ ਹਨ ਇਹ?" ਤਾਂ ਮੈ ਕਿਹਾ "ਸਾਡੇ ਦੱਸ ਗੁਰੂ ਜੀ, ਹਰਮੰਦਿਰ ਸਾਹਿਬ ਜੀ ਹਨ ਅਤੇ ਮੈ ਇਹਨਾਂ ਨੂੰ ਮੰਨਦਾ ਹਾਂ ਤਾ ਲਗਾਈਆਂ ਘਰ ਵਿੱਚ ਇਹ ਫੋਟੋਆਂ" ਤਾਂ ਉਹ ਮੇਰੀਆਂ ਅੱਖਾਂ ਚ ਅੱਖਾਂ ਪਾ ਕੇ ਕਹਿੰਦਾ "ਪਰ ਤੂੰ ਕਦੇ ਮੰਨੀ ਇਹਨਾਂ ਦੀ?" ਤਾਂ ਮੈ ਸ਼ਰਮ ਨਾਲ ਸਿਰ ਝੁਕਾ ਲਿਆ। ਫਿਰ ਲਾਇਟ ਜਗਾਉਦਾ ਕਹਿੰਦਾ  " ਤੈਨੂੰ ਪਤਾ ਇਸ ਲਾਇਟ ਦੇ ਬੱਲਬ ਦੀ ਖੋਜ ਕਿਸਨੇ ਕੀਤੀ?" ਤਾ ਮੇਰੇ ਮੂੰਹੋਂ ਇਕਦਮ ਥਾਮਸ ਐਡਿਸਨ ਨਿਕਲਿਆ ਤਾਂ ਕਹਿੰਦਾ “ਥਾਮਸ ਐਡੀਸ਼ਨ ਤੋ ਵੱਧ ਕਿਸ ਸਰਦਾਰ ਦੀਆਂ ਖੋਜਾਂ ਪੇਟੈਂਟ ਹਨ?” ਤਾਂ ਮੇਰਾ ਸਿਰ ਨਾਂਹ ਚ ਹਿਲਾਉਣ ਤੇ  ਮੇਰੇ ਮੂੰਹ ਵੱਲ ਹੈਰਾਨੀ ਨਾਲ ਦੇਖਦਾ ਕਹਿੰਦਾ “ਸਾਰਾ ਦਿਨ ਫ਼ੋਨ ਤੇ ਹਾਸਿਆਂ ਵਾਲੀਆ ਵੀਡੀਓਜ ਹੀ ਦੇਖਦੇ ਰਹਿੰਦੇ ਹੋ ਜਾਂ ਗੋਲੀਆਂ ਦੰਬੂਕਾਂ ਆਲੇ ਪੰਜਾਬੀ ਗਾਣੇ ਸੁਣਦੇ ਰਹਿੰਦੇ ਹੋ, ਕੀ ਪੰਜਾਬੀ ਸਿਰਫ ਨੱਚਣ ਟੱਪਣ ਤੇ ਲੜ ਲੜ ਕੇ ਹੀ ਮਰਨ ਆਲੇ ਆ, ਕੀ ਏਨਾ ਨੂੰ ਕੋਈ ਖੋਜ ਖੂਜ ਨੀ ਕਰਨੀ ਆਉਂਦੀ ਜਾਂ ਕਦੇ ਕੀਤੀ?। ਜਦੋਂ ਅਸੀਂ ਬਹੁਤਿਆਂ ਨੇ ਹੀ ਨਹੀਂ ਕਦੇ ਪੜ੍ਹਿਆ/ਸੁਣਿਆ ਕਿਸੇ ਪੰਜਾਬੀ ਵੱਲੋਂ ਖੋਜਾਂ ਕਰਕੇ ਮਾਰੀਆਂ ਮੱਲਾਂ ਬਾਰੇ, ਪੰਜਾਬੀ ਬੋਲੀ ਬਾਰੇ ਜਾਂ ਸਾਡੇ ਗੁਰੂਆਂ ਤੇ ਸ਼ਹੀਦਾਂ ਬਾਰੇ ਤਾ ਅਸੀਂ ਕ...

ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!

 ਲਾਸ਼ਾਂ ਉੱਪਰ ਫੌਜੀ ਨੱਚਦੇ, ਭੁੱਲਦੀ ਨਹੀਂਓ ਹਾਸੀ ਨੀ ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ! ਪਾਪਾਂ ਦੀ ਜੰਞ ਦਿੱਲੀਓ ਆਈ, ਚੜ੍ਹ ਗਏ ਨੀਲੇ ਤਾਰੇ ਨੀ ਫਿਰ ਬਾਹਾਂ ਬੰਨ੍ਹਕੇ, ਵਾਲੋਂ ਫੜਕੇ, ਸਿੰਘ ਬੇਦੋਸ਼ੇ ਮਾਰੇ ਨੀ ਸਾਡੇ ਲਹੂ ਵਿੱਚ ਤਾਰੀ ਲਾਕੇ ਬਣਦੀ ਏ ਸੰਨਿਆਸੀ ਨੀ ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ! ਤੇਰੀ ਨੀਅਤ ਖੋਟੀ ਹੋ ਗਈ, ਦਿਲ ਵਿੱਚ ਪਾਪ ਲੁਕਾਏ ਨੇ ਚੌੰਕ  ਚਾਂਦਨੀ ਦਾ ਕੈਸਾ ਇਹ ਕਰਜ ਉਤਾਰਨ ਆਏ ਨੇ ਖੁਦ ਨੂੰ ਰਾਣੀ ਆਖਣ ਲੱਗੀ, ਕੱਲ ਤੱਕ ਸੀ ਤੂੰ ਦਾਸੀ ਨੀ ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ! ਪੁੱਤ ਪੰਜਾਬ ਦੇ ਬਾਗੀ ਹੋਏ, ਜੁਲਮ ਸਹਿਣ ਤੋਂ ਆਕੀ ਨੇ ਕਈਆਂ ਹੱਸ ਸ਼ਹੀਦੀ ਪਾਈ, ਕਈ ਮੈਦਾਨ ਚ ਬਾਕੀ ਨੇ ਉਹ ਵੀ ਵਤਨੀਂ ਮੁੜ ਆਵਣਗੇ, ਹੋਗੇ ਜੋ ਪਰਵਾਸੀ ਨੀ ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ! ਸਿਫ਼ਤੀ ਦੇ ਘਰ ਤੇਰੀ ਦੁਰਗਾ ਤਾਂਡਵ ਕਰਨਾ ਚਾਹੁੰਦੀ ਏ ਸਾਰੀ ਦੁਨੀਆਂ ਤਾਈੰ ਆਪਣਾ ਅਸਲੀ ਰੂਪ ਦਿਖਾਉਦੀਂ ਏ ਤੇਰੀ  ਹਿੱਕ ਛਾਨਣੀ ਹੋਊ, ਤੂੰ ਕਿਹਾ ਮੌਤ ਨੂੰ ਮਾਸੀ ਨੀ ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!  #NeverForget1984

ਵੱਖਰੀ ਸੋਚ ਸੀ ਰੱਖੀ ਸੂਰਮੇ

 ਸ਼ਹੀਦ ਊਧਮ ਸਿੰਘ ਦੁਨੀਆਂ ਆਉਂਦੀ ਜਾਂਦੀ ਰਹਿੰਦੀ, ਘੱਟ ਹੀ ਸੂਰਮੇ ਜੰਮਦੇ ਨੇ, ਉੱਧਮ ਸਿੰਘ ਦਾ ਨਾਂ ਸੁਣਕੇ ਤਾਂ, ਅੱਜ ਵੀ ਗੋਰੇ ਕੰਬਦੇ ਨੇ....... ਜੱਲਿਆਂ ਵਾਲੇ ਬਾਗ ਦਾ ਸਾਕਾ, ਦਿੱਲ ਵਿੱਚ ਘਰ ਕਰ ਬਹਿ ਗਿਆ ਸੀ, ਇਕੀਆਂ ਦੇ ਪਾਉਂ ਇਕਵੰਜਾ, ਸਹੁੰ ਖਾ "ਉੱਧਮ ਸਿੰਘ, ਕਹਿ ਗਿਆ ਸੀ, ਭੱਜਿਆ ਜਾਣ ਨਾ ਦੇਉਂ ਉਡਵਾਇਰਾ, ਕੱਟ ਲੈ ਦਿਨ ਜਿਹੜੇ ਲੰਘਦੇ ਨੇ, ਉੱਧਮ ਸਿੰਘ ਦਾ ਨਾਂ......... ਵੱਖਰੀ ਸੋਚ ਸੀ ਰੱਖੀ ਸੂਰਮੇ, ਪਿਸਟਲ ਬੁੱਕ ਦੇ ਅੰਦਰ ਸੀ, ਮਿੰਟਾਂ ਵਿੱਚ ਹਿਲਾ ਕੇ ਰੱਖਤਾ, ਉੱਧਮ ਸਿਹੁੰ ਸਾਰਾ ਲੰਦਨ ਸੀ, ਠਾ-ਠਾ ਕਰ ਜਦੋਂ ਪਏ ਪਟਾਕੇ, ਖੇਰ ਜਾਨ ਦੀ ਮੰਗਦੇ ਨੇ, ਉੱਧਮ ਸਿੰਘ ਦਾ ਨਾਂ.......... ਪਾਇਆ ਨਾ ਮੁੱਲ ਕੁਰਬਾਨੀ ਦਾ, ਇਸ ਗੱਲ ਦਾ ਰਹੂ ਮੱਲਾਲ ਲੋਕੋ,  ਦੇਸ਼ ਲਈ ਹੋਏ ਸ਼ਹੀਦ ਊਧਮ ਸਿੰਘ, ਜਿਹੀ ਨਾ ਮਿਲੂ ਮਿਸਾਲ ਲੋਕੋ, ਘਰ ਵਿੱਚ ਸ਼ੇਰ "ਦਵਿੰਦਰ, ਹਰ ਕੋਈ, ਬਾਹਰ ਜਾ ਕੋਈਓ ਟੰਗਦੇ ਨੇ, ਉੱਧਮ ਸਿੰਘ ਦਾ ਨਾਂ....... "ਦਵਿੰਦਰ ਸਿੰਘ ਰਿੰਕੂ,

ਸਮਾਂ ਜਦ ਰੰਗ ਵਿਖਾਵੇ

 ਇਹ ਖੋਟੇ ਕਰ ਦੇਵੇ ਤੂਤ ਦੇ ਮੋਛਿਆਂ ਦੇ ਵੀ ਟੋਟੇ ਟੋਟੇ ਕਰ ਦੇਵੇ ਕਿਹੜਾ ਫੜ੍ਹੇ ਏਸਦੀ ਵਾਗ ਕਿਸੇ ਦੇ ਹੱਥ ਨਾ ਆਵੇ ਕਰ ਦੇਵੇ ਰੰਗੋਂ ਬਦਰੰਗ ਸਮਾਂ ਜਦੋਂ ਰੰਗ ਵਿਖਾਵੇ ਇਹ ਕਰਦੈ ਕੱਖੋਂ ਲੱਖ ਤੇ ਲੱਖੋਂ ਕੱਖ ਬਣਾ ਦੇਵੇ ਮਾਰੇ ਨਾ ਲੱਤ ਮਾਰਦੈ ਮੱਤ ਸਿਆਣਪਾਂ ਪੜ੍ਹਨੇ ਪਾ ਦੇਵੇ ਰਹਿਬਰ ਵੀ ਪੈਣ ਕੁਰਾਹੇ ਚੌਰਾਹੇ ਜਦ ਵਕਤ ਖੜ੍ਹਾਵੇ ਕਰ ਦੇਵੇ ਰੰਗੋਂ ਬਦਰੰਗ  ਸਮਾਂ ਜਦ ਰੰਗ ਵਿਖਾਵੇ ਕਦੇ ਰਾਜਿਓਂ ਕਰਦੈ ਰੰਕ  ਰੰਕ ਨੂੰ ਰਾਜ ਦਿਵਾ ਦਿੰਦੈ ਹੰਕਾਰ ਨੂੰ ਪਾਕੇ ਮਾਰ ਅਸਲ ਔਕਾਤ ਵਿਖਾ ਦਿੰਦੈ ਕਦੇ ਹੀਰੇ ਮਿੱਟੀ ਰੋਲਦੈ ਕੌਡੀ ਦੀ ਕਦੇ ਕਦਰ ਪਵਾਵੇ ਕਰ ਦੇਵੇ ਰੰਗੋਂ ਬਦਰੰਗ ਸਮਾਂ ਜਦ ਰੰਗ ਵਿਖਾਵੇ ਨਾ ਸਦਾ ਇੱਕੋ ਜਿਹਾ ਰਹਿੰਦਾ ਇਹ ਰੂਪ ਵਟਾ ਜਾਂਦੈ ਕੋਈ ਕਿੰਨੀ ਕਰਲੇ ਕੋਸ਼ਿਸ਼ ਇਹ ਕੰਨੀ ਖਿਸਕਾ ਜਾਂਦੈ ਕੇਰਾਂ ਲੰਘਿਆ ਇਹ ਕੁਲਵਿੰਦਰਾ ਫੇਰ ਨਾ ਮੁੜਕੇ ਆਵੇ  ਕਰ ਦੇਵੇ ਰੰਗੋਂ ਬਦਰੰਗ ਸਮਾਂ ਜਦ ਰੰਗ ਵਿਖਾਵੇ      ਕੁਲਵਿੰਦਰ ਸਿੱਧੂ ਕਾਮੇ ਕਾ

ਕਲਮ ਵੀ ਕੰਬੇ, ਨਾ ਸਹਿਣ ਪੰਨੇ

 ਕਲਮ ਵੀ ਕੰਬੇ, ਨਾ ਸਹਿਣ ਪੰਨੇ ਉਸ ਖੂਨੀ ਸਾਕੇ ਨੇ ਕਈ ਤਾਂ ਮਾਰੇ ਸੀ ਨੰਨੇ ਬਜੁਰਗ, ਔਰਤਾਂ ਤੜ੍ਹਫਦੇ ਸੀ ਮਾਸੂਮ ਪਾਣੀ ਤੱਕ ਲਈ ਤਰਸਦੇ ਸੀ ਖੂਨ ਦੇ ਨਾਲ ਸਭ ਗਏ ਸੀ ਰੰਗੇ  ਅੰਦਰ ਅੰਗਾਰ ਅੱਖਾਂ ਚ ਲਾਲੀ  ਘੁੰਮਦਾ ਸੀ ਬਦਲੇ ਦੀ ਅੱਗ ਉਹ ਪਾਲੀ ਉਸ ਬਦਲੇ ਦੇ ਗਾਨੇ ਸੀ ਬੰਨੇ ਗਹਿਰਾ ਜਖ਼ਮ ਦਿੱਤਾ ਉਸ ਸਾਕੇ ਤੁਰਿਆ ਸੀ ਉਹ ਸਹੁੰ ਖਾਕੇ ਕਦ ਇਹਨਾ ਗੋਰਿਆਂ ਦੀ ਉਹ ਆਕੜ ਵੀ ਭੰਨੇ ਭਗਤ ਸਿੰਘ ਦਾ ਪ੍ਰਭਾਵ ਸੀ ਆਜਾ਼ਦੀ ਦਾ ਅੰਦਰ ਖੁਆਬ ਸੀ ਉਸ ਸੀਨੇ ਤੇ ਕਈ ਜਖ਼ਮ ਸੀ ਝੱਲੇ ਹੱਕ ਸੱਚ ਦੀ ਆਵਾਜ ਸੀ ਉਹ ਮੁਹੰਮਦ ਸਿੰਘ ਆਜਾਦ ਸੀ ਉਹ ਸਰਦਾਰ ਊਧਮ ਸਿੰਘ ਨੂੰ ਸਾਰੀ ਦੁਨੀਆਂ ਹੀ ਮੰਨੇ ਡਾਇਰ ਤੋਂ ਬਦਲਾ ਲਿਆ ਸੀ  ਹੱਸ ਫਾਂਸੀ ਤੇ ਚੜ਼ ਗਿਆ ਸੀ ਆਜਾਦੀ ਦਾ ਝੰਡਾ ਲਹਿਰਾਉਂਣ ਸੀ ਚੱਲੇ                            ਪਰਮਜੀਤ ਕੌਰ

ਪਰਾਈ ਨਿੰਦਾ

 ਨਿੰਦਾ ਦੀ ਬੁਰਾਈ ਦਾ ਸ਼ਿਕਾਰ ਮਨੁੱਖ ਕਹਿੰਦਾ- ‘ਗੁਲਾਬ ਦਾ ਫੁੱਲ ਸੁੰਦਰ ਤਾਂ ਹੈ ਪਰ ਨਾਲ ਕੰਡੇ ਵੀ ਹਨ, ਕਿੰਨਾਂ ਚੰਗਾ ਹੁੰਦਾ ਜੇ ਕੰਡੇ ਨਾ ਹੁੰਦੇ- ਕੋਇਲ ਦੀ ਆਵਾਜ਼ ਕਿੰਨੀ ਸੁਰੀਲੀ ਹੈ ਹਰ ਕਿਸੇ ਦੇ ਮਨ ਨੂੰ ਮੋਹ ਲੈਂਦੀ ਹੈ, ਪਰ ਕਿੰਨਾ ਚੰਗਾ ਹੁੰਦਾ ਜੇ ਰੰਗ ਕਾਲਾ ਨਾ ਹੁੰਦਾ- ਸਮੁੰਦਰ ਕਿੰਨਾ ਵਿਸ਼ਾਲ ਹੈ ਪਰ ਕਿੰਨਾ ਚੰਗਾ ਹੁੰਦਾ ਜੇ ਉਸਦਾ ਪਾਣੀ ਖਾਰਾ ਨਾ ਹੁੰਦਾ`। ਇੱਕ ਭਲੇ ਪੁਰਸ਼ ਨੇ ਜਦੋਂ ਇਹ ਸਭ ਕੁੱਝ ਸੁਣਿਆ ਤਾਂ ਉਸਨੇ ਕਿਹਾ- ‘ਕਿੰਨਾ ਚੰਗਾ ਹੁੰਦਾ ਜੇ ਤੇਰੇ ਵਿੱਚ ਦੂਜਿਆਂ ਦੇ ਕੇਵਲ ਅਉਗਣ ਹੀ ਵੇਖਣ ਦੀ ਬੁਰੀ ਆਦਤ ਨਾ ਹੁੰਦੀ। ਲੋੜ ਤਾਂ ਗੁਲਾਬ ਦੀ ਸੁੰਦਰਤਾ, ਕੋਇਲ ਦੀ ਮਿੱਠੀ ਆਵਾਜ਼, ਸਮੁੰਦਰ ਦੀ ਵਿਸ਼ਾਲਤਾ ਨੂੰ ਮਾਨਣ ਦੀ ਹੈ। `

ਵੀਰਾ

 ਕਿਸੇ ਪਿੰਡ ਵਿੱਚ ਦੋ ਭਰਾ ਰਹਿੰਦੇ ਸਨ । ਵੱਡੇ ਦਾ ਵਿਆਹ ਹੋ ਗਿਆ । ਉਸਦੇ ਦੋ ਬੱਚੇ ਵੀ ਸਨ । ਛੋਟਾ ਭਰਾ ਕਵਾਰਾ ਸੀ । ਦੋਨੋ ਸਾਂਝੀ ਖੇਤੀ ਕਰਦੇ ਸਨ ।  ਇਕ ਵਾਰ ਉਹਨਾਂ ਦੇ ਖੇਤ ਵਿੱਚ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਗਈ । ਦੋਨਾਂ ਨੇ ਮਿਲ ਕੇ ਫਸਲ ਕੱਟੀ ਤੇ ਕਣਕ ਅਲੱਗ ਕੀਤੀ । ਇਸ ਤੋਂ ਬਾਅਦ ਦੋਵਾਂ ਨੇ ਅੱਧੀ-ਅੱਧੀ ਕਣਕ ਵੰਡ ਲਈ । ਹੁਣ ਬੱਸ ਘਰ ਲੈਕੇ ਜਾਣਾ ਬਾਕੀ ਸੀ । ਰਾਤ ਪੈ ਗਈ । ਹੁਣ ਇਹ ਕੰਮ ਕੱਲ ਨੂੰ ਹੀ ਹੋਣਾ ਸੀ । ਇਸ ਲਈ ਦੋਹਾਂ ਨੂੰ ਰਾਖੀ ਕਰਨ ਲਈ ਖੇਤ ਵਿੱਚ ਹੀ ਰੁਕਣਾ ਪੈਣਾ ਸੀ । ਦੋਨਾਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਵਾਰੋ-ਵਾਰੀ ਰੋਟੀ ਖਾਣ ਦੀ ਸੋਚੀ । ਪਹਿਲਾਂ ਵੱਡਾ ਭਰਾ ਘਰ ਰੋਟੀ ਖਾਣ ਚਲਾ ਗਿਆ । ਛੋਟਾ ਭਰਾ ਖੇਤ 'ਚ ਰੁਕ ਗਿਆ ਅਤੇ ਉਹ ਸੋਚਣ ਲੱਗਿਆ ਕਿ ਵੱਡੇ ਭਰਾ ਦਾ ਵਿਆਹ ਹੋ ਗਿਆ, ਉਸਦਾ ਪਰਿਵਾਰ ਵੀ ਹੈ, ਇਸ ਲਈ ਉਹਨਾਂ ਨੂੰ ਜਿਆਦਾ ਅਨਾਜ ਦੀ ਜਰੂਰਤ ਹੋਊਗੀ । ਇਸ ਲਈ ਉਸ ਨੇ ਆਪਣੇ ਢੇਰ ਤੋਂ ਕਿੰਨੀਆਂ ਕਟੋਰੀਆਂ ਕਣਕ ਵੱਡੇ ਭਰਾ ਦੇ ਢੇਰ 'ਚ ਮਿਲਾ ਦਿੱਤੀਆਂ । ਕੁਝ ਟਾਈਮ ਬਾਅਦ ਛੋਟਾ ਭਰਾ ਰੋਟੀ ਖਾਣ ਚਲਾ ਗਿਆ । ਵੱਡਾ ਭਰਾ ਆਇਆ ਤੇ ਸੋਚਣ ਲੱਗਿਆ - ਮੇਰਾ ਤਾਂ ਪਰਿਵਾਰ ਹੈ, ਬੱਚੇ ਨੇ । ਉਹ ਮੇਰਾ ਧਿਆਨ ਰੱਖ ਸਕਦੇ ਹਨ । ਪਰ ਛੋਟਾ ਭਰਾ ਤਾਂ ਇਕੱਲਾ ਹੈ, ਉਹਨੂੰ ਦੇਖਣ ਵਾਲਾ ਕੋਈ ਨਹੀਂ । ਇਸ ਲਈ ਉਸ ਨੂੰ ਜਿਆਦਾ ਅਨਾਜ ਦੀ ਜਰੂਰਤ ਹੈ । ਇਸ ਲਈ ਉਸ ਨੇ ਵੀ ਕਿੰਨੀਆਂ ਕਟੋਰੀਆਂ ਅਨਾਜ ਦੀਆਂ ਆਵਦੇ ਢੇਰ ਚੋਂ ਕ...

ਜਾਰਜ ਮੈਕਲੌਰਿਨ

 1948 ਵਿੱਚ ਓਕਲਾਹੋਮਾ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਕਾਲੇ ਆਦਮੀ, ਜਾਰਜ ਮੈਕਲੌਰਿਨ ਨੂੰ ਆਪਣੇ ਸਹਿਪਾਠੀ ਗੋਰਿਆਂ ਤੋਂ ਦੂਰ ਇੱਕ ਕੋਨੇ ਵਿੱਚ ਬੈਠਣ ਲਈ ਮਜਬੂਰ ਕੀਤਾ ਗਿਆ ਸੀ। ਪਰ ਉਸਦਾ ਨਾਮ ਯੂਨੀਵਰਸਿਟੀ ਦੇ ਚੋਟੀ ਦੇ ਤਿੰਨ ਵਿਦਿਆਰਥੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਸਨਮਾਨ ਸੂਚੀ ਵਿੱਚ ਰਿਹਾ ਹੈ।  ਇਹ ਉਸਦੇ ਸ਼ਬਦ ਹਨ, "ਕੁਝ ਸਹਿਪਾਠੀ ਮੇਰੇ ਵੱਲ ਇਵੇਂ ਵੇਖਿਆ ਕਰਦੇ ਸਨ ਜਿਵੇਂ ਮੈਂ ਇੱਕ ਜਾਨਵਰ ਹੋਵਾਂ। ਮੇਰੇ ਨਾਲ ਕੋਈ ਵੀ ਇੱਕ ਬੋਲ ਸਾਂਝਾ ਨਹੀਂ ਸੀ ਕਰਦਾ। ਅਧਿਆਪਕ ਮੇਰੇ ਲਈ ਉੱਥੇ ਜਾਪਦੇ ਸਨ, ਪਰ ਮੇਰੇ ਪ੍ਰਸ਼ਨ ਨਹੀਂ ਸਨ ਸੁਣਦੇ (ਕਲਾਸ ਡਿਸਕਸ਼ਨ ਤੋਂ ਬਾਹਰ ਰੱਖਦੇ ਸਨ)।  ਪਰ ਮੈਂ ਆਪਣੇ ਆਪ ਨੂੰ ਪੜ੍ਹਨ ਲਈ ਐਨਾ ਸਮਰਪਿਤ ਕਰ ਦਿੱਤਾ ਕਿ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਪ੍ਰਸ਼ਨਾਂ ਨੂੰ ਸਮਝਾਉਣ ਅਤੇ ਸਪਸ਼ਟ ਕਰਨ ਲਈ ਮੈਨੂੰ ਲੱਭਣਾ ਸ਼ੁਰੂ ਕਰ ਦਿੱਤਾ।"  ਦੋਸਤੋ ਦੁਨੀਆਂ ਨੂੰ ਬਦਲਣ ਦੇ ਸਮਰੱਥ ਇਕਲੌਤਾ ਹਥਿਆਰ ਸਿੱਖਿਆ ਹੈ। ਇਹ ਬਹੁਤ ਪੁਰਾਣੀ ਗੱਲ ਹੈ ਜਦੋਂ ਅਸੀਂ ਅਜਿਹੇ ਦੌਰ ਵਿੱਚ ਸੀ ਕਿ ਜਾਤ , ਧਰਮ, ਰੰਗ ,ਅਮੀਰੀ ਗਰੀਬੀ ਕਰਕੇ , ਸਿੱਖਿਆ ਬਹੁਤ ਦੂਰ ਸੀ, ਅੱਜ ਅਸੀਂ ਉਸ ਦੌਰ ਵਿਚ , ਇੰਟਰਨੈੱਟ ਉੱਤੇ ਜਿਥੇ ਹਰ ਵਿਸ਼ੇ ਨੂੰ ਸਿੱਖਣ ਲਈ ਬੇਅੰਤ ਮੌਕੇ ਹਨ। ਹਿਸਾਬ, ਵਿਗਿਆਨ ਦੇ ਵਿਸ਼ੇ ਫਿਜਿਕਸ, ਕਮਿਸਟਰੀ , ਬਾਇਓ , ਜੀਵ ਵਿਗਿਆਨ, ਮਨੋਵਿਗਿਆਨ, ਇਤਿਹਾਸ,ਅਰਥ ਸ਼ਾਸਤਰ  ਸਭ ਕੁਝ ਤੁਹਾਡੀਆਂ ਉਂਗਲਾਂ ਤੇ ਮੌਜ...

ਹਾਰ ਨਾ ਹਿੰਮਤ ਕਦੇ ਤੁਰ ਜ਼ਿੰਦਗੀ ਦੇ ਨਾਲ਼ ਨਾਲ਼

 ਗ਼ਜ਼ਲ/غزل ਹਾਰ ਨਾ ਹਿੰਮਤ ਕਦੇ ਤੁਰ ਜ਼ਿੰਦਗੀ ਦੇ ਨਾਲ਼ ਨਾਲ਼ l ਗ਼ਮ ਸਦਾ ਚਲਦਾ ਹੀ ਰਹਿਣੈ ਹਰ ਖੁਸ਼ੀ ਦੇ ਨਾਲ਼ ਨਾਲ਼। ہار نہ ہمت کدے تُر زندگی دے نال نال  غم سدا چلدا ہی رہنے ہر خوشی دے نال نال ਹਰ ਚਮਕਦੀ ਚੀਜ਼ ਸੋਨਾ ਤੇ ਨਹੀਂ ਹੁੰਦੀ ਜਨਾਬ, ਸੜ ਗਏ ਲੱਖਾਂ ਪਤੰਗੇ ਰੌਸ਼ਨੀ ਦੇ ਨਾਲ਼ ਨਾਲ਼l ہر چمکدی چیز سونا تے نہیں ہُندی جناب، سڑ گئے لکھاں پتنگے روشنی دے نال نال ਬਸ ਉਹਦਾ ਦੀਦਾਰ ਦੇ ਜਾਂਦਾ ਮੇਰੀ ਰੂਹ ਨੂੰ ਸੁਕੂਨ, ਤੇ ਮੇਰੇ ਸਾਹ ਚੱਲ ਰਹੇ ਉਹਦੀ ਹਸੀ ਦੇ ਨਾਲ਼ ਨਾਲ਼ l بس اوہدا دیدار دے جاندا میری روح نُوں سکون، تے میرے ساہ چل رہے اوہدی ہسی دے نال نال ਮਿੱਠੀਆਂ ਗੱਲਾਂ ਨੇ ਤੇਰਾ ਢਿੱਡ ਨਹੀਂ ਭਰਨਾ ਹਜ਼ੂਰ, ਚਾਰ ਪੈਸੇ ਹਨ ਜ਼ਰੂਰੀ ਆਸ਼ਕੀ ਦੇ ਨਾਲ਼ ਨਾਲ਼ l مِٹھیاں گلاں نے تیرا ڈھڈ نہیں بھرنا حضور، چار پیسے ہن ضروری عاشقی دے نال نال ਦਿਲ ਨੇ ਤੇਰੇ ਹਰ ਜ਼ੁਲਮ ਨੂੰ ਹੱਸ ਕੇ ਕੀਤਾ ਹੈ ਕੁਬੂਲ, ਪਿਆਰ ਵੀ ਇਹ ਮੰਗਦਾ ਹੈ ਬੇਰੁਖੀ ਦੇ ਨਾਲ਼ ਨਾਲ਼। دل نے تیرے ہر ظلم نُوں ہس کے کیتا ہے قبول، پیار وی ایہ منگدا ہے بے رُخی دے نال نال ਇੱਕ ਅਨੋਖੇ ਕੰਮ ਵਿੱਚ ਉਹਨੂੰ ਮੁਹਾਰਤ ਹੈ ਜ਼ਰੂਰ, ਉਹ ਚਲਾਕੀ ਜਾਣਦਾ ਹੈ ਸਾਦਗੀ ਦੇ ਨਾਲ਼ ਨਾਲ਼ l اِکّ انوکھے کم وِچ اوہنوں مہارت ہے ضرور، اوہ چلاکی جاݨدا ہے سادگی دے نال نال ਦੋਗਲੇ ਬੰਦੇ...