ਵੱਖਰੀ ਸੋਚ ਸੀ ਰੱਖੀ ਸੂਰਮੇ
ਸ਼ਹੀਦ ਊਧਮ ਸਿੰਘ
ਦੁਨੀਆਂ ਆਉਂਦੀ ਜਾਂਦੀ ਰਹਿੰਦੀ,
ਘੱਟ ਹੀ ਸੂਰਮੇ ਜੰਮਦੇ ਨੇ,
ਉੱਧਮ ਸਿੰਘ ਦਾ ਨਾਂ ਸੁਣਕੇ ਤਾਂ,
ਅੱਜ ਵੀ ਗੋਰੇ ਕੰਬਦੇ ਨੇ.......
ਜੱਲਿਆਂ ਵਾਲੇ ਬਾਗ ਦਾ ਸਾਕਾ,
ਦਿੱਲ ਵਿੱਚ ਘਰ ਕਰ ਬਹਿ ਗਿਆ ਸੀ,
ਇਕੀਆਂ ਦੇ ਪਾਉਂ ਇਕਵੰਜਾ,
ਸਹੁੰ ਖਾ "ਉੱਧਮ ਸਿੰਘ, ਕਹਿ ਗਿਆ ਸੀ,
ਭੱਜਿਆ ਜਾਣ ਨਾ ਦੇਉਂ ਉਡਵਾਇਰਾ,
ਕੱਟ ਲੈ ਦਿਨ ਜਿਹੜੇ ਲੰਘਦੇ ਨੇ,
ਉੱਧਮ ਸਿੰਘ ਦਾ ਨਾਂ.........
ਵੱਖਰੀ ਸੋਚ ਸੀ ਰੱਖੀ ਸੂਰਮੇ,
ਪਿਸਟਲ ਬੁੱਕ ਦੇ ਅੰਦਰ ਸੀ,
ਮਿੰਟਾਂ ਵਿੱਚ ਹਿਲਾ ਕੇ ਰੱਖਤਾ,
ਉੱਧਮ ਸਿਹੁੰ ਸਾਰਾ ਲੰਦਨ ਸੀ,
ਠਾ-ਠਾ ਕਰ ਜਦੋਂ ਪਏ ਪਟਾਕੇ,
ਖੇਰ ਜਾਨ ਦੀ ਮੰਗਦੇ ਨੇ,
ਉੱਧਮ ਸਿੰਘ ਦਾ ਨਾਂ..........
ਪਾਇਆ ਨਾ ਮੁੱਲ ਕੁਰਬਾਨੀ ਦਾ,
ਇਸ ਗੱਲ ਦਾ ਰਹੂ ਮੱਲਾਲ ਲੋਕੋ,
ਦੇਸ਼ ਲਈ ਹੋਏ ਸ਼ਹੀਦ ਊਧਮ ਸਿੰਘ,
ਜਿਹੀ ਨਾ ਮਿਲੂ ਮਿਸਾਲ ਲੋਕੋ,
ਘਰ ਵਿੱਚ ਸ਼ੇਰ "ਦਵਿੰਦਰ, ਹਰ ਕੋਈ,
ਬਾਹਰ ਜਾ ਕੋਈਓ ਟੰਗਦੇ ਨੇ,
ਉੱਧਮ ਸਿੰਘ ਦਾ ਨਾਂ.......
"ਦਵਿੰਦਰ ਸਿੰਘ ਰਿੰਕੂ,
Comments
Post a Comment