Posts

ਬਾਬਾ ਨਾਨਕ

 ਬਾਬਾ ਨਾਨਕ  ਪਹਿਲੀ ਉਦਾਸੀ ਸੀ ਕਿਰਤ ਕਰਨ ਦੀ  ਕਿਰਤੀ ਦਰ ਦਰ ਰੁਲਦੇ ਵੇਖ਼ੇ  ਬਾਬਾ ਨਾਨਕ ਵੇਖ਼ ਜਰਾ ਮੁੜ  ਚੜਦੇ ਸੂਰਜ ਢਲਦੇ ਵੇਖ਼ੇ  ਦੂਜੀ ਉਦਾਸੀ ਵੰਡ ਛੱਕਣ ਦੀ  ਹੁਣ ਤਾਂ ਵੱਢ ਵੱਢ ਛੱਕਦੇ ਵੇਖ਼ੇ  ਬਾਬਾ ਨਾਨਕ ਵੇਖ਼ ਜਰਾ ਮੁੜ  ਚੜਦੇ ਸੂਰਜ ਢਲਦੇ ਵੇਖ਼ੇ  ਤੀਸਰੀ ਉਦਾਸੀ ਨਾਮ ਜਪਣ ਦੀ  ਪਰ ਢਾਲ ਬਣਾ ਕੇ ਠੱਗਦੇ ਵੇਖ਼ੇ  ਬਾਬਾ ਨਾਨਕ ਵੇਖ਼ ਜਰਾ ਮੁੜ  ਚੜਦੇ ਸੂਰਜ ਢਲਦੇ ਵੇਖ਼ੇ  ਬਾਬਾ ਨਾਨਕ ਵੇਖ਼ ਜਰਾ ਮੁੜ  ਚੜਦੇ ਸੂਰਜ ਢਲਦੇ ਵੇਖ਼ੇ  ਭਾਈ ਲਾਲੋ ਵਰਗੇ ਭਟਕ ਰਹੇ ਨੇ   ਭਾਗੋ ਘਰ ਦੀਪਕ ਮਗਦੇ ਵੇਖ਼ੇ  ਬਾਬਾ ਨਾਨਕ ਵੇਖ਼ ਜਰਾ ਮੁੜ  ਚੜਦੇ ਸੂਰਜ ਢਲਦੇ ਵੇਖ਼ੇ  ਇੱਕ ਭਾਗੋ ਦੀ ਰੋਟੀ ਖੂਨ ਸੀ ਸਿੰਮੀਆਂ  ਹੁਣ ਖੂਨ ਸਮੁੰਦਰ ਵਗਦੇ ਵੇਖ਼ੇ  ਬਾਬਾ ਨਾਨਕ ਵੇਖ਼ ਜਰਾ ਮੁੜ  ਚੜਦੇ ਸੂਰਜ ਢਲਦੇ ਵੇਖ਼ੇ  ਕੱਲ ਤੱਕ ਹੰਸ ਸੀ ਮੋਤੀ ਚੁਗਦੇ  ਅੱਜ ਕੱਲ ਕਾਗੇ( ਕਾਂ) ਚੁਗਦੇ ਵੇਲ੍ਹੇ  ਬਾਬਾ ਨਾਨਕ ਵੇਖ਼ ਜਰਾ ਮੁੜ  ਚੜਦੇ ਸੂਰਜ ਢਲਦੇ ਵੇਖ਼ੇ  ਕੱਲ ਤੱਕ ਲੰਗਰ ਸੀ ਗਰੀਬ ਮਜਬੂਰ ਲਈ   ਹੁਣ ਤਾਂ ਵਿਹਲੜ ਢਿੱਡ ਥੱਪੜਦੇ ਵੇਖ਼ੇ  ਪਹਿਲਾਂ ਪੈਸਾ ਸੀ ਸਮਾਜ ਦੇ ਖਾਤਿਰ  ਅੱਜ ਗੋਲਕਾਂ ਖਾਤਿਰ ਘੜਦੇ ਵੇਖ਼ੇ  ਬਾਬਾ ਨਾਨਕ ਵੇਖ਼ ਜਰਾ ਮੁੜ  ਚੜਦੇ ਸੂਰਜ ਢਲਦੇ ਵੇਖ਼ੇ  ਤੇਰੀ ਤੱਕੜੀ ...

ਸੱਚ ਦੇ ਖੋਜੀ

 ਨਿੱਕੇ ਹੁੰਦਿਆਂ ਇੱਕ ਕਹਾਣੀ ਸੁਣੀਂਦੀ ਸੀ ਕਿ ਇੱਕ ਪਿੰਡ ਵਿੱਚ ਇੱਕ ਬੰਦੇ ਨੂੰ ਸ਼ਰਾਰਤ ਸੁੱਝੀ,ਉਸਨੇ ਰਾਤ ਨੂੰ ਉੱਠਕੇ ਰੌਲਾ ਪਾ ਦਿੱਤਾ ਸ਼ੇਰ ਆ ਗਿਆ ਸ਼ੇਰ ਆ ਗਿਆ।ਲੋਕ ਰੌਲਾ ਸੁਣਕੇ ਉਸਦੇ ਘਰ ਭੱਜੇ ਆਏ,ਅੱਗੋਂ ਉਸਨੇ ਹੱਸਕੇ ਕਹਿ ਦਿੱਤਾ ਮੈਂ ਤਾਂ ਝੂਠ ਹੀ ਕਿਹਾ ਸੀ।ਇੱਕ ਵਾਰੀ ਫੇਰ ਰੌਲਾ ਪਾਇਆ ਫਿਰ ਥੋੜੇ ਲੋਕੀਂ ਆਏ ਅਤੇ ਤੀਸਰੀ ਵਾਰ ਫੇਰ ਉਸਨੇ ਸ਼ਰਾਰਤ ਕੀਤੀ ਉਦੋਂ ਸਿਰਫ ਇੱਕ ਦੋ ਬੰਦੇ ਹੀ ਆਏ। ਪਿੰਡ ਦੇ ਸੱਭ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਝੂਠਾ ਹੈ। ਕਹਾਣੀ ਦੇ ਅਨੁਸਾਰ ਇੱਕ ਦਿਨ ਸੱਚੀਂ ਉਸਦੇ ਘਰ ਸ਼ੇਰ ਆ ਗਿਆ,ਉਸਨੇ ਬੜਾ ਰੌਲਾ ਪਾਇਆ ਪ੍ਰੰਤੂ ਉਸ ਦਿਨ ਕੋਈ ਨਾ ਆਇਆ ਅਤੇ ਸ਼ੇਰ ਨੇ ਮਜ਼ੇ ਨਾਲ ਉਸਦਾ ਨਾਸ਼ਤਾ ਕਰ ਲਿਆ।ਇੱਕ ਦਿਨ ਝੂਠ ਦਾ ਵੀ ਆਪੇ ਪਰਦਾ ਫਾਸ਼ ਹੋ ਜਾਂਦਾ ਹੈ ਅਤੇ ਏਦਾਂ ਹੀ ਸੱਚ ਵੀ ਆਪਣੇ ਆਪ ਉਭਰਕੇ ਲੋਕਾਂ ਸਾਮ੍ਹਣੇ ਆ ਜਾਂਦਾ ਹੈ।ਮਨ ਬੜੀਆਂ ਚੁਸਤੀਆਂ ਚਲਾਕੀਆਂ ਕਰਦਾ ਹੈ,ਪ੍ਰੰਤੂ ਸੱਭ ਚੁਸਤੀਆਂ ਚਲਾਕੀਆਂ ਇੱਕ ਦਿਨ ਪੁੱਠੀਆਂ ਪੈ ਜਾਂਦੀਆਂ ਹਨ ਅਤੇ ਏਦਾਂ ਦਾ ਬੰਦਾ ਇੱਕ ਦਿਨ ਨਾ ਘਰਦਾ ਰਹਿੰਦਾ ਹੈ,ਨਾ ਕਿਸੇ ਘਾਟ ਦਾ।ਸੱਚਾ ਬੰਦਾ ਆਪਣੇ ਆਪ ਨੂੰ ਮੂਰਖ਼ ਕਹਿੰਦਾ ਰਹਿੰਦਾ ਹੈ ਪ੍ਰੰਤੂ ਇੱਕ ਦਿਨ ਸਾਰੀ ਦੁਨੀਆਂ ਜਾਣ ਜਾਂਦੀ ਹੈ ਉਸਦੇ ਸੱਚ ਬਾਰੇ। ਝੂਠਾ ਬੰਦਾ ਸੱਭ ਨੂੰ ਮੂਰਖ਼ ਬਣਾਉਂਦਾ ਰਹਿੰਦਾ ਹੈ,ਸਮਝਦਾ ਰਹਿੰਦਾ ਹੈ,ਇੱਕ ਦਿਨ ਦੁਨੀਆਂ ਉਸ ਬਾਰੇ ਵੀ ਸੱਭ ਜਾਣ ਲੈਂਦੀ ਹੈ।ਜਿਹੜੇ ਸੱਚ ਦੇ ਖੋਜੀ ਹੁੰਦੇ ਹਨ,ਉਹ ਕਹਿੰਦੇ ਹਨ ਮੇਰ...

ਔਰਤ ਇੱਕ ਮੂਰਤ ਨਹੀਂ ਹੈ

 ਔਰਤ    ਔਰਤ ਇੱਕ ਮੂਰਤ ਨਹੀਂ ਹੈ   ਗਹਿਣਿਆਂ ਨਾਲ ਲੱਦੀ ਹੋਈ  ਇੱਕ ਸੂਰਤ ਵੀ ਨਹੀਂ ਹੈ  ਔਰਤ ਪੈਦਾ ਹੁੰਦੇ ਹੀ ਸੰਘਰਸ਼ ਹੈ  ਔਰਤ ਨੂੰ ਪਤਾ ਨਹੀਂ ਹੁੰਦਾ  ਜਿੱਥੇ ਉਹ ਪੈਦਾ ਹੋਈ  ਜਿੱਥੇ ਉਹ ਸਕੂਲ ਕਾਲਜ ਗਈ  ਜਿੱਥੇ ਦੀਆਂ ਗਲੀਆਂ ਉਹ ਕਿੰਨੀ ਵਾਰੀ  ਦਿਨ ਵਿੱਚ ਗਾਹ ਲੈਂਦੀ ਸੀ  ਉਹ ਸਭ ਯਾਦਾਂ ਬਣ ਜਾਣਗੀਆਂ  ਔਰਤ ਅਗਲੇ ਪੜਾ ਲਈ ਚਲ ਪੈਂਦੀ ਹੈ  ਇੱਕ ਹੋਰ ਪਰਾਏ ਘਰ ਨੂੰ ਆਪਣਾ ਕਹਿਣ ਲਈ  ਪਿਛਲਾ ਘਰ ਪਰਾਇਆ ਹੋ ਗਿਆ  ਹੁਣ ਇਥੇ ਉਹ ਪਰਾਈ ਧੀ ਹੈ  ਪਰਾਈ ਸੱਸ ਨਿਨਾਣ ਦੇ ਘਰ ਕਿਸੇ ਦੇ ਵੀ ਘਰ ਦੇ ਬਾਹਰ  ਔਰਤ ਦੇ ਨਾਂ ਦੀ ਫੱਟੀ ਨਹੀਂ ਲੱਗੀ  ਔਰਤ ਇੱਕ ਸੰਘਰਸ਼ ਹੈ  ਔਰਤ ਇੱਕ ਤਪੱਸਿਆ ਹੈ  ਔਰਤ ਇਕ ਸੰਤਾਪ ਹੈ  ਪੁਰਸ਼ ਤੋਂ ਔਰਤ ਨਹੀਂ  ਔਰਤ ਤੋਂ ਪੁਰਸ਼ ਹੈ  ਪਰ ਔਰਤ ਦਾ ਸਤਿਕਾਰ ਕੀਤਾ  ਤਾਂ ਸਿਰਫ਼ ਗੁਰੂ ਨਾਨਕ ਦੇਵ ਜੀ ਨੇ। ਕੰਵਲਜੀਤ ਕੌਰ

ਆਓ ਫੇਰ ਬੱਚੇ ਬਣ ਜਾਈਏ

 ਇੱਕ ਮਾਂ ਨੇ ਬੱਚੇ ਨੂੰ ਬਹੁਤ ਝਿੜਕਿਆ , ਬੱਚਾ ਨਾਰਾਜ਼ ਹੋ ਗਿਆ , ਓਸਦੀਆਂ ਅੱਖਾਂ ਲਾਲ ਹੋ ਗਈਆਂ , ਬੱਚਾ ਗੁੱਸੇ ਨਾਲ ਲਾਲ ਪੀਲਾ ਹੋ ਰਿਹਾ ਇਧਰ ਉਧਰ ਹੱਥ ਪੈਰ ਮਾਰ ਰਿਹਾ ਅਤੇ ਮਾਂ ਨੂੰ ਕਹਿੰਦਾ ਅੱਜ ਤੋਂ ਬਾਅਦ ਤੇਰਾ ਮੇਰਾ ਰਿਸ਼ਤਾ ਖਤਮ , ਮੈਂ ਦੁਬਾਰਾ ਕਦੇ ਤੇਰੇ ਨਾਲ ਗੱਲ ਨਹੀਂ ਕਰਾਂਗਾ , ਅਤੇ ਗੁੱਸੇ ਵਿਚ ਘਰੋਂ ਬਾਹਰ ਚਲਾ ਜਾਂਦਾ ਹੈ । ਫੇਰ ਬੱਚਾ ਬਾਹਰ ਘੁੰਮ ਰਿਹਾ , ਖੇਡ ਰਿਹਾ , ਥੱਕ-ਹਾਰ ਜਾਂਦਾ , ਸਭ ਕੁਝ ਭੁੱਲ ਜਾਂਦਾ ਘਰ ਵਾਪਸ ਆਉਂਦਾ ਤੇ ਮਾਂ ਦੀ ਗੋਦ ਵਿੱਚ ਬੈਠ ਜਾਂਦਾ । 🙂 ਬੱਚੇ ਦੇ ਵਿਵਹਾਰ ਤੇ ਤੁਹਾਡੇ ਵਿਵਹਾਰ ਵਿੱਚ ਕੀ ਫਰਕ ਹੈ ? ਬਹੁਤ ਵੱਡਾ ਫਰਕ ਹੈ ਬੱਚਾ ਗੱਲ ਨੂੰ ਪਲ ਭਰ ਲਈ ਯਾਦ ਰੱਖਦਾ ਤੇ ਤੁਸੀਂ ਉਮਰ ਭਰ ਲਈ ਓਸੇ ਗੱਲ ਨੂੰ ਗੰਢ ਬੰਨ ਲੈਂਦੇ ਹੋ । ਕਿਸੇ ਨੇ ਤੁਹਾਡੀ ਬੇਜ਼ਤੀ ਕਰ ਦਿੱਤੀ ਤੁਸੀਂ ਉਮਰ ਭਰ ਲਈ ਗੱਲ ਦਿਮਾਗ ਵਿੱਚ save ਕਰਲੀ । ਕਿਸੇ ਨੇ 20 ਸਾਲ ਪਹਿਲਾਂ ਤੁਹਾਡਾ ਅਪਮਾਨ ਕੀਤਾ ਹੋਵੇ ਤੁਹਾਡੇ ਕੋਲ ਅੱਜ ਵੀ ਓਹ ਗੱਲ ਤਾਜ਼ਾ ਹੋਵੇ । 50 ਸਾਲ ਪਹਿਲਾਂ ਕਿਸੇ ਨੇ ਗਾਲ੍ਹ ਕੱਢ ਦਿੱਤੀ ਹੋਵੇ ਤੁਸੀਂ ਅੱਜ ਵੀ ਗੰਢ ਬੰਨ ਕੇ ਰੱਖੀ ਹੋਵੇ । ਇਹ ਵੀ ਹੁੰਦੈ ਕੇ ਗਾਲ੍ਹਾਂ ਕੱਢਣ ਵਾਲਾ ਮਰ ਚੁੱਕਿਆ ਹੁੰਦਾ ਪਰ ਤੁਹਾਡੇ ਕੋਲ ਗੰਢ ਬੰਨੀ ਦੀ ਬੰਨੀ ਰਹੀ ਜਾਂਦੀ ਹੈ ।  ਤੁਸੀਂ ਦੁੱਖੀ ਨਿਰਾਸ਼ ਤੇ ਹਾਰੇ ਹੋਏ ਇਸ ਵਜ੍ਹਾਂ ਕਰਕੇ ਹੀ ਹੋ ਤੁਸੀਂ ਗੰਢਾਂ ਬੰਨ ਰੱਖੀਆਂ ਆਪਣੇ ਅੰਦਰ , ਛੱਡੋ ਸਭ ਕੁਝ , ਭੁੱਲ ਜਾਓ , ਆਓ ਫੇਰ ਬੱ...

ਕਹਿੰਦੇ ਐ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਐ

 ਕਹਿੰਦੇ ਐ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਐ। ਪਹਿਲਾਂ ਲੋਕ ਗੁੜ ਘਰੋਂ ਕੱਢ ਕੇ ਖੰਡ ਤੇ ਆਗੇ ਤੇ ਹੁਣ ਸ਼ਹਿਰ 'ਚ ਉਹ ਹੋਟਲ ਤੇ ਜਾਂਦੇ ਐ ਜਿੱਥੇ ਗੁੜ ਦੀ ਚਾਹ ਬਣਦੀ ਹੋਵੇ। ਹੋਟਲਾਂ ਆਲਿਆਂ ਨੇ ਵੀ ਗੇਟ ਤੇ ਲਿਖ ਰੱਖਿਆ ਹੁੰਦੈ: ਸਪੈਸ਼ਲ ਗੁੜ ਦੀ ਚਾਹ। ਪਹਿਲਾਂ ਦਰਵਾਜ਼ੇ ਢਾਹਤੇ। ਹੁਣ ਦੁਬਾਰੇ ਫੇਰ ਦਰਵਾਜਿਆਂ ਕੰਨੀ ਮੁੜਨ ਲਾਗੇ, ਓਹੀ ਪੁਰਾਣੇ ਡਿਜ਼ਾਈਨ। ਵਿਹੜੇ ਜਮਾਂ ਪੱਕੇ ਕਰਕੇ ਮਿੱਟੀ ਤੋਂ ਖਹਿੜਾ ਛੁਡਾ ਲਿਆ। ਭੋਰਾ ਥਾਂ ਨੀ ਕੱਚਾ ਰਹਿਣ ਦਿੱਤਾ। ਅੱਜ Sohangarh Farmversity ਆਲੇ ਪੇਜ਼ ਤੇ ਇੱਕ ਵੀਡੀਓ ਦੇਖੀ। ਓਹਦੇ 'ਚ ਇੱਕ ਬਾਈ ਦੱਸ ਰਿਹੈ ਕਿ ਸਾਡੇ ਬੱਚਾ ਨੀ ਹੁੰਦਾ ਸੀ। ਤਿੰਨ ਡਾਕਟਰਾਂ ਨੇ ਲਿਖਕੇ ਦੇਤਾ ਕਿ IVF ਕਰਾਉਣਾ ਪਊ। ਫੇਰ ਦੇਹਰਾਦੂਨ ਦੀ ਇੱਕ ਡਾਕਟਰ ਰੌਨੀ ਬਾਂਸਲ ਮਿਲੀ, ਜੀਹਨੇ ਔਰਗੈਨਿਕ ਚੀਜ਼ਾਂ ਤੇ ਕੰਮ ਕੀਤਾ ਸੀ। ਉਹ ਕਹਿੰਦੀ ਕਿ ਕੱਪੜੇ ਲਾਹ ਕੇ ਧੁੱਪੇ ਬੈਠਿਆ ਕਰੋ, ਨਾਲੇ ਮਿੱਟੀ ਦੇ ਟੱਚ 'ਚ ਰਿਹਾ ਕਰੋ, ਨੰਗੇ ਪੈਰੀ ਤੁਰਿਆ ਕਰੋ, ਔਰਗੈਨਿਕ ਚੀਜ਼ਾਂ ਖਾਇਆ ਕਰੋ, ਮੁੰਡੇ ਨੂੰ ਕਹਿੰਦੀ ਕੁਛ ਜ਼ਮੀਨ ਵਿਹਲੀ ਕਰਕੇ ਆਵਦੇ ਦੋਸਤਾਂ ਨਾਲ ਓਥੇ ਘੁਲਿਆ ਕਰ। ਉਨ੍ਹਾਂ ਨੇ ਇਹ ਸਭ ਕੀਤਾ, ਕਿਧਰੇ ਗਿਆ IVF, ਬੱਚਾ ਹੋਗਿਆ। ਤੁਸੀਂ ਦੇਖਲਿਓ ਫਾਸਟ ਫੂਡ ਆਲੇ ਪਾਸਿਓਂ ਵੀ ਜਨਤਾ ਮੁੜੂ ਇੱਕ ਦਿਨ। ਘਰ ਬੈਠੇ ਭਾਰ ਘਟਾਓ ਆਲੇ ਇਸ਼ਤਿਹਾਰਾਂ ਨੂੰ ਛੱਡਕੇ ਫਿੱਟ ਰਹਿਣ ਵਾਸਤੇ ਇੱਕ ਦਿਨ ਗਰਾਊਂਡ ਆਲੇ ਪਾਸੇ ਹੋਣਾ ਪਊ। ਅੱਧੀ ਰਾਤ ਤੱਕ ਫ਼ੋਨ ਚਲਾਉਣਾ ...

ਗ਼ਜ਼ਲ

 ਹਨੇਰੀ ਕੁਫ਼ਰ ਦੀ ਅੱਗੇ,     ਜਮਾ ਕੇ ਪੈਰ ਖੜ੍ਹਦਾ ਹੈ।  ਕਿ  ਬੰਦਾ ਬੋਹੜ ਦੇ ਵਰਗਾ,ਸਦਾ ਬੇਖੌਫ ਲੜਦਾ ਹੈ।  ਜੋ ਕੁਦਰਤ ਖੇਡਦੀ ਖੇਡਾਂ,ਉਹ ਸਮਝੋਂ ਬਾਹਰ ਨੇ ਸਾਡੇ, ਨਵੇਂ ਪੱਤੇ ਦੀ ਆਮਦ ‘ਤੇ ਪੁਰਾਣਾ ਆਪ ਝੜਦਾ ਹੈ।  ਜਿਨ੍ਹਾਂ ਅਰਦਾਸ ਦੇ ਅਰਥਾਂ ਨੂੰ ਰੂਹ ਤੋਂ ਸਿਮਰਿਆ ਹੀ ਨਈਂ ਉਨ੍ਹਾਂ ਭਾਣੇ ਤਾਂ ‘ਲਛਮਣ ਸਿੰਘ’ ਬਿਨ ਗੱਲੋਂ ਹੀ ਸੜਦਾ ਹੈ।   ਅਦਾ ਧਰਤੀ ਦੀ ਕੋਈ ਏਸ ਦੇ ਅੰਦਰ ਨੂੰ ਟੁੰਬਦੀ ਏ,  ਸਵੇਰੇ ਰੋਜ਼ ਸੁੱਚੇ ਮੂੰਹ ਹੀ   ਸੂਰਜ ਆਣ ਚੜ੍ਹਦਾ ਹੈ।   ਮੈਂ ਜਿਸ ਨੂੰ ਪੌੜੀਆਂ ਬਣ ਕੇ,ਚੜ੍ਹਾਇਆ ਅੰਬਰਾਂ ਉੱਤੇ, ਉਚਾਈ ਤੋਂ ਡਰੇ ਹੁਣ,   ਦੋਸ਼ ਵੀ ਮੇਰੇ ‘ਤੇ ਮੜ੍ਹਦਾ ਹੈ।   ਕਿਵੇਂ ਕੋਈ ਕੈਦ ਕਰ ਸਕਦਾ ਉਹਦੇ ਉਡਦੇ ਖਿਆਲਾਂ ਨੂੰ, ‘ਅਮਨ’ ਤਾਂ ਪੌਣ ਦੇ ਵਿੱਚ ਤੈਰਦੇ ਜੋ ਸ਼ਬਦ ਫੜਦਾ ਹੈ।   ਅਮਨਦੀਪ ਸਿੰਘ ਅਮਨ  ਗਲਾਸਗੋ

ਚੜ੍ਹਦੀ ਕਲਾ

 ਪਿਤਾ ਜੀ ਮੁਤਾਬਿਕ..ਜਿੰਦਗੀ ਖਵਾਹਿਸ਼ਾਂ ਅਤੇ ਔਕਾਤ ਦਰਮਿਆਨ ਹੁੰਦੀ ਇੱਕ ਲਗਾਤਾਰ ਖਿੱਚੋਤਾਣ ਦਾ ਹੀ ਨਾਮ ਏ..ਕੁਝ ਥਾਵਾਂ ਤੇ ਖਵਾਹਿਸ਼ਾਂ ਦੀ ਜਿੱਤ ਹੁੰਦੀ ਤੇ ਕਿਧਰੇ ਔਕਾਤ ਆਪਣਾ ਜ਼ੋਰ ਪਾ ਜਾਂਦੀ..! ਉੱਚੇ ਲੰਮੇ ਸੋਹਣੇ ਸੁਨੱਖੇ ਖਿੱਚ ਕੇ ਬੰਨੀ ਦਸਤਾਰ ਵਾਲੇ ਉਹ ਅੰਕਲ ਜੀ ਅਕਸਰ ਹੀ ਸਾਨੂੰ ਆਸਾ ਸਿੰਘ ਮਸਤਾਨਾ ਹੋਣ ਦਾ ਭੁਲੇਖਾ ਪਉਂਦੇ ਰਹਿੰਦੇ..! ਪਰ ਦੂਜਾ ਪੱਖ..ਸਾਰੀ ਉਮਰ ਬੱਸ ਕਿੰਨੀਆਂ ਖਿੱਚੋਤਾਣਾ ਵਿੱਚ ਹੀ ਉਲਝੇ ਰਹੇ..ਦੋ ਧੀਆਂ ਮਗਰੋਂ ਹੋਇਆ ਨਿੱਕਾ ਪੁੱਤ ਖਵਾਹਿਸ਼ਾਂ ਵਾਲੀ ਪੰਡ ਭਾਰੀ ਕਰੀ ਗਿਆ ਤੇ ਉਹ ਹੱਸ ਹੱਸ ਬਰਦਾਸ਼ਤ ਕਰਦੇ ਰਹੇ..! ਨਾਲਦੀ ਦਲੀਲ ਦਿੰਦੀ..ਇਹ ਸਭ ਕੁਝ ਸਹਿਣਾ ਹੀ ਪੈਂਦਾ..ਵਰਨਾ ਅਗਲੀ ਪੀੜੀ ਰੁੱਸ ਕੇ ਦੂਜੇ ਪੱਲੜੇ ਜਾ ਬੇਹਿੰਦੀ ਏ..! ਇਸ ਦੂਜੇ ਪੱਲੜੇ ਦੇ ਡਰ ਅੰਦਰ ਜਿੰਦਗੀ ਕੱਟਦੇ ਅੰਕਲ ਜੀ ਅਖੀਰ ਬਿਮਾਰ ਰਹਿਣ ਲੱਗ ਪਏ..! ਗੱਲ ਕਰਦਿਆਂ ਅਕਸਰ ਹੱਥ ਕੰਬਦੇ ਰਹਿੰਦੇ..ਫੇਰ ਸ਼ੁਰੂ ਕੀਤੇ ਇਕ ਵਿਓਪਾਰ ਵਿੱਚ ਘਾਟਾ ਪੈ ਗਿਆ..ਡਾਵਾਂ-ਡੋਲ ਹੋਈ ਜਾਂਦੀ ਔਕਾਤ ਨੂੰ ਪੈਰਾਂ ਭਾਰ ਕਰਨ ਖਾਤਿਰ ਸਾਰੀ ਜਮੀਨ ਗਹਿਣੇ ਪੈ ਗਈ..ਬੈੰਕਾਂ ਦੀਆਂ ਲਿਮਟਾਂ..ਕਰਜੇ ਮੋਰਟਗੇਜਾਂ ਉਧਾਰ ਫਾਇਨੈਂਸ ਅਤੇ ਹੋਰ ਵੀ ਕਿੰਨਾ ਕੁਝ..! ਊਠਾਂ ਵਾਲਿਆਂ ਨਾਲ ਪਈ ਸਾਂਝ ਨੇ ਵਾਰ ਵਾਰ ਘਰ ਦੀ ਬਾਹਰੀ ਸਰਦਲ ਉੱਚੀ ਕਰਨ ਲਈ ਮਜਬੂਰ ਕਰ ਦਿੱਤਾ..! ਕਈ ਵੇਰਾਂ ਦੋਸਤ ਮਿੱਤਰ ਹਮਦਰਦੀ ਵੱਜੋਂ ਕੋਈ ਸਲਾਹ ਦੇਣ ਲੱਗਦੇ ਤਾਂ ਅੱਗਿਓਂ ਹੱਸ ਪੈਂਦੇ..! ਅਖੀਰ ਰੋਏ ਉਸ ਦਿਨ ਜਿ...