ਔਰਤ ਇੱਕ ਮੂਰਤ ਨਹੀਂ ਹੈ
ਔਰਤ
ਔਰਤ ਇੱਕ ਮੂਰਤ ਨਹੀਂ ਹੈ
ਗਹਿਣਿਆਂ ਨਾਲ ਲੱਦੀ ਹੋਈ
ਇੱਕ ਸੂਰਤ ਵੀ ਨਹੀਂ ਹੈ
ਔਰਤ ਪੈਦਾ ਹੁੰਦੇ ਹੀ ਸੰਘਰਸ਼ ਹੈ
ਔਰਤ ਨੂੰ ਪਤਾ ਨਹੀਂ ਹੁੰਦਾ
ਜਿੱਥੇ ਉਹ ਪੈਦਾ ਹੋਈ
ਜਿੱਥੇ ਉਹ ਸਕੂਲ ਕਾਲਜ ਗਈ
ਜਿੱਥੇ ਦੀਆਂ ਗਲੀਆਂ ਉਹ ਕਿੰਨੀ ਵਾਰੀ
ਦਿਨ ਵਿੱਚ ਗਾਹ ਲੈਂਦੀ ਸੀ
ਉਹ ਸਭ ਯਾਦਾਂ ਬਣ ਜਾਣਗੀਆਂ
ਔਰਤ ਅਗਲੇ ਪੜਾ ਲਈ ਚਲ ਪੈਂਦੀ ਹੈ
ਇੱਕ ਹੋਰ ਪਰਾਏ ਘਰ ਨੂੰ ਆਪਣਾ ਕਹਿਣ ਲਈ
ਪਿਛਲਾ ਘਰ ਪਰਾਇਆ ਹੋ ਗਿਆ
ਹੁਣ ਇਥੇ ਉਹ ਪਰਾਈ ਧੀ ਹੈ
ਪਰਾਈ ਸੱਸ ਨਿਨਾਣ ਦੇ ਘਰ
ਕਿਸੇ ਦੇ ਵੀ ਘਰ ਦੇ ਬਾਹਰ
ਔਰਤ ਦੇ ਨਾਂ ਦੀ ਫੱਟੀ ਨਹੀਂ ਲੱਗੀ
ਔਰਤ ਇੱਕ ਸੰਘਰਸ਼ ਹੈ
ਔਰਤ ਇੱਕ ਤਪੱਸਿਆ ਹੈ
ਔਰਤ ਇਕ ਸੰਤਾਪ ਹੈ
ਪੁਰਸ਼ ਤੋਂ ਔਰਤ ਨਹੀਂ
ਔਰਤ ਤੋਂ ਪੁਰਸ਼ ਹੈ
ਪਰ ਔਰਤ ਦਾ ਸਤਿਕਾਰ ਕੀਤਾ
ਤਾਂ ਸਿਰਫ਼ ਗੁਰੂ ਨਾਨਕ ਦੇਵ ਜੀ ਨੇ।
ਕੰਵਲਜੀਤ ਕੌਰ
Comments
Post a Comment