ਬਾਬਾ ਨਾਨਕ

 ਬਾਬਾ ਨਾਨਕ 

ਪਹਿਲੀ ਉਦਾਸੀ ਸੀ ਕਿਰਤ ਕਰਨ ਦੀ 

ਕਿਰਤੀ ਦਰ ਦਰ ਰੁਲਦੇ ਵੇਖ਼ੇ 

ਬਾਬਾ ਨਾਨਕ ਵੇਖ਼ ਜਰਾ ਮੁੜ 

ਚੜਦੇ ਸੂਰਜ ਢਲਦੇ ਵੇਖ਼ੇ 

ਦੂਜੀ ਉਦਾਸੀ ਵੰਡ ਛੱਕਣ ਦੀ 

ਹੁਣ ਤਾਂ ਵੱਢ ਵੱਢ ਛੱਕਦੇ ਵੇਖ਼ੇ 

ਬਾਬਾ ਨਾਨਕ ਵੇਖ਼ ਜਰਾ ਮੁੜ 

ਚੜਦੇ ਸੂਰਜ ਢਲਦੇ ਵੇਖ਼ੇ 

ਤੀਸਰੀ ਉਦਾਸੀ ਨਾਮ ਜਪਣ ਦੀ 

ਪਰ ਢਾਲ ਬਣਾ ਕੇ ਠੱਗਦੇ ਵੇਖ਼ੇ 

ਬਾਬਾ ਨਾਨਕ ਵੇਖ਼ ਜਰਾ ਮੁੜ 

ਚੜਦੇ ਸੂਰਜ ਢਲਦੇ ਵੇਖ਼ੇ 

ਬਾਬਾ ਨਾਨਕ ਵੇਖ਼ ਜਰਾ ਮੁੜ 

ਚੜਦੇ ਸੂਰਜ ਢਲਦੇ ਵੇਖ਼ੇ 

ਭਾਈ ਲਾਲੋ ਵਰਗੇ ਭਟਕ ਰਹੇ ਨੇ 

 ਭਾਗੋ ਘਰ ਦੀਪਕ ਮਗਦੇ ਵੇਖ਼ੇ 

ਬਾਬਾ ਨਾਨਕ ਵੇਖ਼ ਜਰਾ ਮੁੜ 

ਚੜਦੇ ਸੂਰਜ ਢਲਦੇ ਵੇਖ਼ੇ 

ਇੱਕ ਭਾਗੋ ਦੀ ਰੋਟੀ ਖੂਨ ਸੀ ਸਿੰਮੀਆਂ 

ਹੁਣ ਖੂਨ ਸਮੁੰਦਰ ਵਗਦੇ ਵੇਖ਼ੇ 

ਬਾਬਾ ਨਾਨਕ ਵੇਖ਼ ਜਰਾ ਮੁੜ 

ਚੜਦੇ ਸੂਰਜ ਢਲਦੇ ਵੇਖ਼ੇ 

ਕੱਲ ਤੱਕ ਹੰਸ ਸੀ ਮੋਤੀ ਚੁਗਦੇ 

ਅੱਜ ਕੱਲ ਕਾਗੇ( ਕਾਂ) ਚੁਗਦੇ ਵੇਲ੍ਹੇ 

ਬਾਬਾ ਨਾਨਕ ਵੇਖ਼ ਜਰਾ ਮੁੜ 

ਚੜਦੇ ਸੂਰਜ ਢਲਦੇ ਵੇਖ਼ੇ 

ਕੱਲ ਤੱਕ ਲੰਗਰ ਸੀ ਗਰੀਬ ਮਜਬੂਰ ਲਈ 

 ਹੁਣ ਤਾਂ ਵਿਹਲੜ ਢਿੱਡ ਥੱਪੜਦੇ ਵੇਖ਼ੇ 

ਪਹਿਲਾਂ ਪੈਸਾ ਸੀ ਸਮਾਜ ਦੇ ਖਾਤਿਰ 

ਅੱਜ ਗੋਲਕਾਂ ਖਾਤਿਰ ਘੜਦੇ ਵੇਖ਼ੇ 

ਬਾਬਾ ਨਾਨਕ ਵੇਖ਼ ਜਰਾ ਮੁੜ 

ਚੜਦੇ ਸੂਰਜ ਢਲਦੇ ਵੇਖ਼ੇ 

ਤੇਰੀ ਤੱਕੜੀ ਤੇਰਾਂ ਤੇਰਾਂ ਸੀ ਤੋਲਦੀ 

ਬੱਲੀ ਹੁਣ ਝੂਠ ਪਰਿੰਦੇ ਤੁਲਦੇ ਵੇਖ਼ੇ 

ਬਾਬਾ ਨਾਨਕ ਵੇਖ਼ ਜ਼ਰਾ ਮੁੜ 

ਚੜਦੇ ਸੂਰਜ ਢਲਦੇ ਵੇਖ਼ੇ 

                        ..... ਬੱਲੀ ਬਲਜਿੰਦਰ 

                         ਈਲਵਾਲ

Comments

Popular posts from this blog

ਚਪੇੜ