ਸੱਚ ਦੇ ਖੋਜੀ
ਨਿੱਕੇ ਹੁੰਦਿਆਂ ਇੱਕ ਕਹਾਣੀ ਸੁਣੀਂਦੀ ਸੀ ਕਿ ਇੱਕ ਪਿੰਡ ਵਿੱਚ ਇੱਕ ਬੰਦੇ ਨੂੰ ਸ਼ਰਾਰਤ ਸੁੱਝੀ,ਉਸਨੇ ਰਾਤ ਨੂੰ ਉੱਠਕੇ ਰੌਲਾ ਪਾ ਦਿੱਤਾ ਸ਼ੇਰ ਆ ਗਿਆ ਸ਼ੇਰ ਆ ਗਿਆ।ਲੋਕ ਰੌਲਾ ਸੁਣਕੇ ਉਸਦੇ ਘਰ ਭੱਜੇ ਆਏ,ਅੱਗੋਂ ਉਸਨੇ ਹੱਸਕੇ ਕਹਿ ਦਿੱਤਾ ਮੈਂ ਤਾਂ ਝੂਠ ਹੀ ਕਿਹਾ ਸੀ।ਇੱਕ ਵਾਰੀ ਫੇਰ ਰੌਲਾ ਪਾਇਆ ਫਿਰ ਥੋੜੇ ਲੋਕੀਂ ਆਏ ਅਤੇ ਤੀਸਰੀ ਵਾਰ ਫੇਰ ਉਸਨੇ ਸ਼ਰਾਰਤ ਕੀਤੀ ਉਦੋਂ ਸਿਰਫ ਇੱਕ ਦੋ ਬੰਦੇ ਹੀ ਆਏ। ਪਿੰਡ ਦੇ ਸੱਭ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਝੂਠਾ ਹੈ। ਕਹਾਣੀ ਦੇ ਅਨੁਸਾਰ ਇੱਕ ਦਿਨ ਸੱਚੀਂ ਉਸਦੇ ਘਰ ਸ਼ੇਰ ਆ ਗਿਆ,ਉਸਨੇ ਬੜਾ ਰੌਲਾ ਪਾਇਆ ਪ੍ਰੰਤੂ ਉਸ ਦਿਨ ਕੋਈ ਨਾ ਆਇਆ ਅਤੇ ਸ਼ੇਰ ਨੇ ਮਜ਼ੇ ਨਾਲ ਉਸਦਾ ਨਾਸ਼ਤਾ ਕਰ ਲਿਆ।ਇੱਕ ਦਿਨ ਝੂਠ ਦਾ ਵੀ ਆਪੇ ਪਰਦਾ ਫਾਸ਼ ਹੋ ਜਾਂਦਾ ਹੈ ਅਤੇ ਏਦਾਂ ਹੀ ਸੱਚ ਵੀ ਆਪਣੇ ਆਪ ਉਭਰਕੇ ਲੋਕਾਂ ਸਾਮ੍ਹਣੇ ਆ ਜਾਂਦਾ ਹੈ।ਮਨ ਬੜੀਆਂ ਚੁਸਤੀਆਂ ਚਲਾਕੀਆਂ ਕਰਦਾ ਹੈ,ਪ੍ਰੰਤੂ ਸੱਭ ਚੁਸਤੀਆਂ ਚਲਾਕੀਆਂ ਇੱਕ ਦਿਨ ਪੁੱਠੀਆਂ ਪੈ ਜਾਂਦੀਆਂ ਹਨ ਅਤੇ ਏਦਾਂ ਦਾ ਬੰਦਾ ਇੱਕ ਦਿਨ ਨਾ ਘਰਦਾ ਰਹਿੰਦਾ ਹੈ,ਨਾ ਕਿਸੇ ਘਾਟ ਦਾ।ਸੱਚਾ ਬੰਦਾ ਆਪਣੇ ਆਪ ਨੂੰ ਮੂਰਖ਼ ਕਹਿੰਦਾ ਰਹਿੰਦਾ ਹੈ ਪ੍ਰੰਤੂ ਇੱਕ ਦਿਨ ਸਾਰੀ ਦੁਨੀਆਂ ਜਾਣ ਜਾਂਦੀ ਹੈ ਉਸਦੇ ਸੱਚ ਬਾਰੇ। ਝੂਠਾ ਬੰਦਾ ਸੱਭ ਨੂੰ ਮੂਰਖ਼ ਬਣਾਉਂਦਾ ਰਹਿੰਦਾ ਹੈ,ਸਮਝਦਾ ਰਹਿੰਦਾ ਹੈ,ਇੱਕ ਦਿਨ ਦੁਨੀਆਂ ਉਸ ਬਾਰੇ ਵੀ ਸੱਭ ਜਾਣ ਲੈਂਦੀ ਹੈ।ਜਿਹੜੇ ਸੱਚ ਦੇ ਖੋਜੀ ਹੁੰਦੇ ਹਨ,ਉਹ ਕਹਿੰਦੇ ਹਨ ਮੇਰੇ ਨਾਲੋਂ ਸੱਭ ਸਿਆਣੇ।ਝੂਠ ਦੇ ਵਪਾਰੀ ਇੱਹ ਹੋਕਾ ਦਿੰਦੇ ਰਹਿੰਦੇ ਹਨ ਕਿ ਮੈਂ ਸੱਭ ਤੋਂ ਸਿਆਣਾ - ਮਹਾਂਸਾਗਰ
Comments
Post a Comment