ਆਓ ਫੇਰ ਬੱਚੇ ਬਣ ਜਾਈਏ

 ਇੱਕ ਮਾਂ ਨੇ ਬੱਚੇ ਨੂੰ ਬਹੁਤ ਝਿੜਕਿਆ , ਬੱਚਾ ਨਾਰਾਜ਼ ਹੋ ਗਿਆ , ਓਸਦੀਆਂ ਅੱਖਾਂ ਲਾਲ ਹੋ ਗਈਆਂ , ਬੱਚਾ ਗੁੱਸੇ ਨਾਲ ਲਾਲ ਪੀਲਾ ਹੋ ਰਿਹਾ ਇਧਰ ਉਧਰ ਹੱਥ ਪੈਰ ਮਾਰ ਰਿਹਾ ਅਤੇ ਮਾਂ ਨੂੰ ਕਹਿੰਦਾ ਅੱਜ ਤੋਂ ਬਾਅਦ ਤੇਰਾ ਮੇਰਾ ਰਿਸ਼ਤਾ ਖਤਮ , ਮੈਂ ਦੁਬਾਰਾ ਕਦੇ ਤੇਰੇ ਨਾਲ ਗੱਲ ਨਹੀਂ ਕਰਾਂਗਾ , ਅਤੇ ਗੁੱਸੇ ਵਿਚ ਘਰੋਂ ਬਾਹਰ ਚਲਾ ਜਾਂਦਾ ਹੈ ।


ਫੇਰ ਬੱਚਾ ਬਾਹਰ ਘੁੰਮ ਰਿਹਾ , ਖੇਡ ਰਿਹਾ , ਥੱਕ-ਹਾਰ ਜਾਂਦਾ , ਸਭ ਕੁਝ ਭੁੱਲ ਜਾਂਦਾ ਘਰ ਵਾਪਸ ਆਉਂਦਾ ਤੇ ਮਾਂ ਦੀ ਗੋਦ ਵਿੱਚ ਬੈਠ ਜਾਂਦਾ । 🙂


ਬੱਚੇ ਦੇ ਵਿਵਹਾਰ ਤੇ ਤੁਹਾਡੇ ਵਿਵਹਾਰ ਵਿੱਚ ਕੀ ਫਰਕ ਹੈ ?


ਬਹੁਤ ਵੱਡਾ ਫਰਕ ਹੈ ਬੱਚਾ ਗੱਲ ਨੂੰ ਪਲ ਭਰ ਲਈ ਯਾਦ ਰੱਖਦਾ ਤੇ ਤੁਸੀਂ ਉਮਰ ਭਰ ਲਈ ਓਸੇ ਗੱਲ ਨੂੰ ਗੰਢ ਬੰਨ ਲੈਂਦੇ ਹੋ । ਕਿਸੇ ਨੇ ਤੁਹਾਡੀ ਬੇਜ਼ਤੀ ਕਰ ਦਿੱਤੀ ਤੁਸੀਂ ਉਮਰ ਭਰ ਲਈ ਗੱਲ ਦਿਮਾਗ ਵਿੱਚ save ਕਰਲੀ । ਕਿਸੇ ਨੇ 20 ਸਾਲ ਪਹਿਲਾਂ ਤੁਹਾਡਾ ਅਪਮਾਨ ਕੀਤਾ ਹੋਵੇ ਤੁਹਾਡੇ ਕੋਲ ਅੱਜ ਵੀ ਓਹ ਗੱਲ ਤਾਜ਼ਾ ਹੋਵੇ । 50 ਸਾਲ ਪਹਿਲਾਂ ਕਿਸੇ ਨੇ ਗਾਲ੍ਹ ਕੱਢ ਦਿੱਤੀ ਹੋਵੇ ਤੁਸੀਂ ਅੱਜ ਵੀ ਗੰਢ ਬੰਨ ਕੇ ਰੱਖੀ ਹੋਵੇ । ਇਹ ਵੀ ਹੁੰਦੈ ਕੇ ਗਾਲ੍ਹਾਂ ਕੱਢਣ ਵਾਲਾ ਮਰ ਚੁੱਕਿਆ ਹੁੰਦਾ ਪਰ ਤੁਹਾਡੇ ਕੋਲ ਗੰਢ ਬੰਨੀ ਦੀ ਬੰਨੀ ਰਹੀ ਜਾਂਦੀ ਹੈ । 

ਤੁਸੀਂ ਦੁੱਖੀ ਨਿਰਾਸ਼ ਤੇ ਹਾਰੇ ਹੋਏ ਇਸ ਵਜ੍ਹਾਂ ਕਰਕੇ ਹੀ ਹੋ ਤੁਸੀਂ ਗੰਢਾਂ ਬੰਨ ਰੱਖੀਆਂ ਆਪਣੇ ਅੰਦਰ , ਛੱਡੋ ਸਭ ਕੁਝ , ਭੁੱਲ ਜਾਓ , ਆਓ ਫੇਰ ਬੱਚੇ ਬਣ ਜਾਈਏ।


ਸੇਵ ਐਂਡ ਡਿਲੀਟ ਇਹ ਤਾਂ ਕੰਪਿਊਟਰ ਅਤੇ ਮੋਬਾਈਲਾਂ ਵਿੱਚ ਆਪਸ਼ਨ ਨੇ ਮਨੁੱਖ ਅੰਦਰ ਨਹੀਂ। ਮਨੁੱਖੀ ਸੁਭਾਅ ਤਾਂ ਹਰ ਕਿਸੇ ਨੂੰ ਹੱਸ ਕੇ ਖਿੜੇ ਮੱਥੇ ਮਿਲਣ ਦਾ ਹੈ।


- ਓਸ਼ੋ

Comments

Popular posts from this blog

ਚਪੇੜ