ਮੈਨੂੰ ਵਾਹਿਗੁਰੂ ਸ਼ਬਦ ਜਿਨ੍ਹਾਂ ਚੰਗਾ ਲੱਗੇ
ਮੈਨੂੰ ਵਾਹਿਗੁਰੂ ਸ਼ਬਦ ਜਿਨ੍ਹਾਂ ਚੰਗਾ ਲੱਗੇ
ਖੁਦਾ ਲਫ਼ਜ਼ ਵੀ ਉਨ੍ਹਾਂ ਹੀ ਪਿਆਰਾ
ਪਰਮੇਸ਼ਰ ਸ਼ਬਦ ਵੀ ਮਨ ਨੂੰ ਭਾਉਂਦਾ
ਈਸ਼ਵਰ ਸ਼ਬਦ ਵੀ ਉਨ੍ਹਾਂ ਹੀ ਨਿਆਰਾ
ਭੇਦ ਕੋਈ ਨਾ ਸ਼ਬਦਾਂ ਦੇ ਅਰਥ ਵਿੱਚ
ਇਨਸਾਨ ਨੂੰ ਹੀ ਰਹਿੰਦਾ ਰਹੇ ਭੁਲੇਖਾ
ਆਪਣੇ ਆਪਣੇ ਅਕੀਦਿਆਂ ਮੁਤਾਬਕ
ਨਾਮਕਰਣ ਰੱਬ ਦਾ ਹੈ ਹੁੰਦਾ ਰਹਿੰਦਾ
ਰੱਬ ਦੀ ਕਾਇਨਾਤ, ਖੁਦਾ ਦੀ ਖੁਦਾਈ
ਪਰਮੇਸ਼ਰ ਦਾ ਬ੍ਰਹਮੰਡ, ਸੱਭ ਇੱਕੋ ਭਾਈ
ਇੱਕੋ ਹੀ ਸ਼ਕਤੀ ਨੂੰ ਨਾਮ ਦੇਹ ਵੱਖ ਵੱਖ
ਕੁੱਲ ਦੁਨੀਆਂ ਦੀ ਹੈ ਚੱਕਰੀ ਘੁੰਮਾਈ
ਛੱਡ ਦੇ ਬੰਦਿਆਂ, ਰਹਿਣ ਦੇ ਬੰਦਿਆਂ
ਇੱਕੋ ਈ ਰੱਬ ਹੈ ਸੱਭ ਦਾ ਸਾਈਂ
ਰੱਲ ਬਹਿ ਬੰਦਿਆਂ, ਮਿਲ ਬਹਿ ਬੰਦਿਆਂ
ਇੱਕੋ ਈ ਜ਼ਾਤ ਹੈ ਸੱਭ ਦੀ ਸਾਈਂ
Comments
Post a Comment