ਸਰਦਾਰ ਐਡੀਸ਼ਨ
ਸਰਦਾਰ ਐਡੀਸ਼ਨ
ਜਦੋਂ ਘੰਟੀ ਵੱਜਣ ਤੇ ਮੈ ਘਰ ਦਾ ਦਰਵਾਜ਼ਾ ਖੋਲਿਆ ਤਾ ਉਹ ਅੰਦਰ ਆਕੇ ਦੀਵਾਰ ਤੇ ਲੱਗੀਆਂ ਫੋਟੋਆਂ ਵੱਲ ਇਸ਼ਾਰਾ ਕਰਕੇ ਕਹਿੰਦਾ "ਇਹ ਕਿਉਂ ਲਗਾਈਆਂ ਤੇ ਕੌਣ ਹਨ ਇਹ?" ਤਾਂ ਮੈ ਕਿਹਾ "ਸਾਡੇ ਦੱਸ ਗੁਰੂ ਜੀ, ਹਰਮੰਦਿਰ ਸਾਹਿਬ ਜੀ ਹਨ ਅਤੇ ਮੈ ਇਹਨਾਂ ਨੂੰ ਮੰਨਦਾ ਹਾਂ ਤਾ ਲਗਾਈਆਂ ਘਰ ਵਿੱਚ ਇਹ ਫੋਟੋਆਂ" ਤਾਂ ਉਹ ਮੇਰੀਆਂ ਅੱਖਾਂ ਚ ਅੱਖਾਂ ਪਾ ਕੇ ਕਹਿੰਦਾ "ਪਰ ਤੂੰ ਕਦੇ ਮੰਨੀ ਇਹਨਾਂ ਦੀ?" ਤਾਂ ਮੈ ਸ਼ਰਮ ਨਾਲ ਸਿਰ ਝੁਕਾ ਲਿਆ। ਫਿਰ ਲਾਇਟ ਜਗਾਉਦਾ ਕਹਿੰਦਾ " ਤੈਨੂੰ ਪਤਾ ਇਸ ਲਾਇਟ ਦੇ ਬੱਲਬ ਦੀ ਖੋਜ ਕਿਸਨੇ ਕੀਤੀ?" ਤਾ ਮੇਰੇ ਮੂੰਹੋਂ ਇਕਦਮ ਥਾਮਸ ਐਡਿਸਨ ਨਿਕਲਿਆ ਤਾਂ ਕਹਿੰਦਾ “ਥਾਮਸ ਐਡੀਸ਼ਨ ਤੋ ਵੱਧ ਕਿਸ ਸਰਦਾਰ ਦੀਆਂ ਖੋਜਾਂ ਪੇਟੈਂਟ ਹਨ?” ਤਾਂ ਮੇਰਾ ਸਿਰ ਨਾਂਹ ਚ ਹਿਲਾਉਣ ਤੇ ਮੇਰੇ ਮੂੰਹ ਵੱਲ ਹੈਰਾਨੀ ਨਾਲ ਦੇਖਦਾ ਕਹਿੰਦਾ “ਸਾਰਾ ਦਿਨ ਫ਼ੋਨ ਤੇ ਹਾਸਿਆਂ ਵਾਲੀਆ ਵੀਡੀਓਜ ਹੀ ਦੇਖਦੇ ਰਹਿੰਦੇ ਹੋ ਜਾਂ ਗੋਲੀਆਂ ਦੰਬੂਕਾਂ ਆਲੇ ਪੰਜਾਬੀ ਗਾਣੇ ਸੁਣਦੇ ਰਹਿੰਦੇ ਹੋ, ਕੀ ਪੰਜਾਬੀ ਸਿਰਫ ਨੱਚਣ ਟੱਪਣ ਤੇ ਲੜ ਲੜ ਕੇ ਹੀ ਮਰਨ ਆਲੇ ਆ, ਕੀ ਏਨਾ ਨੂੰ ਕੋਈ ਖੋਜ ਖੂਜ ਨੀ ਕਰਨੀ ਆਉਂਦੀ ਜਾਂ ਕਦੇ ਕੀਤੀ?। ਜਦੋਂ ਅਸੀਂ ਬਹੁਤਿਆਂ ਨੇ ਹੀ ਨਹੀਂ ਕਦੇ ਪੜ੍ਹਿਆ/ਸੁਣਿਆ ਕਿਸੇ ਪੰਜਾਬੀ ਵੱਲੋਂ ਖੋਜਾਂ ਕਰਕੇ ਮਾਰੀਆਂ ਮੱਲਾਂ ਬਾਰੇ, ਪੰਜਾਬੀ ਬੋਲੀ ਬਾਰੇ ਜਾਂ ਸਾਡੇ ਗੁਰੂਆਂ ਤੇ ਸ਼ਹੀਦਾਂ ਬਾਰੇ ਤਾ ਅਸੀਂ ਕੀ ਦੱਸਣਾ ਆਪਣੇ ਬੱਚਿਆਂ ਨੂੰ। ਫਿਰ ਸਭ ਤੋ ਪਹਿਲਾਂ ਜਦੋਂ ਗੂਗਲ ਤੋ ਕਿਸੇ ਪੰਜਾਬੀ ਦੀ ਕੀਤੀ ਖੋਜ ਬਾਰੇ ਲੱਭਿਆ ਤਾਂ ਪਤਾ ਲੱਗਾ ਕਿ ਸਰਦਾਰ ਗੁਰਤੇਜ ਸਿੰਘ ਸੰਧੂ ਦੁਨੀਆ ਵਿਚ ਸੱਤਵੇਂ ਨੰਬਰ ਤੇ (1325 ਪੇਟੈਂਟ)ਆਉਂਦੇ ਹਨ ਖੋਜਾਂ ਕਰਨ ਲਈ ਥਾਮਸ ਐਡੀਸਨ (1084 ਪੇਟੈਂਟ)ਤੋ ਵੀ ਪਹਿਲਾਂ ਤੇ ਉਹ ਵੀ ਸਿਰਫ 58 ਸਾਲ ਦੀ ਉਮਰ ਵਿੱਚ. ਸਰਦਾਰ ਸੰਧੂ ਨੇ ਇਲੈਕਟਰੀਕਲ ਦੀ ਇੰਜੀਨੀਅਰਿੰਗ IIT ਦਿੱਲੀ ਤੇ Phd ਫਿਜਿਕਸ (1990) ਵਿੱਚ ਯੂਨੀਵਰਸਿਟੀ ਆਫ ਨਾਰਥ ਸਰਦਾਰ ਗੁਰਤੇਜ ਸਿੰਘ ਸੰਧੂ ਦੁਨੀਆ ਵਿਚ ਸੱਤਵੇਂ ਨੰਬਰ ਤੇ (1325 ਪੇਟੈਂਟ)ਆਉਂਦੇ ਹਨ । ਸਰਦਾਰ ਸੰਧੂ ਨੇ ਇਲੈਕਟਰੀਕਲ ਦੀ ਇੰਜੀਨੀਅਰਿੰਗ IIT ਦਿੱਲੀ ਤੇ Phd ਫਿਜਿਕਸ (1990) ਵਿੱਚ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਤੋ ਬਾਅਦ ਹੁਣ ਉਹ inventor ਹੋਣ ਦੇ ਨਾਲ ਨਾਲ micron technology ਦੇ ਵਾਇਸ ਪ੍ਰੈਜ਼ੀਡੈਂਟ ਵੀ ਹਨ. ਦੁਨੀਆ ਭਰ ਵਿੱਚ ਫ਼ੋਨ, ਕਾਰਾਂ, ਜਹਾਜ਼ਾਂ ਤੇ ਹੋਰ ਜਗਾ ਵਰਤੇ ਜਾਂਦੇ ਚਿੱਪ ਦੀ ਖੋਜ ਵਿਚ ਉਸਦਾ ਬਹੁਤ ਮਵੱਤਵਪੂਰਨ ਯੋਗਦਾਨ ਹੈ. ਵਾਸ਼ਿਗਟਨ ਦੀ kiplinger ਰਿਪੋਰਟ ਲਿਖਦੀ ਹੈ "ਸੰਧੂ ਨੇ ਮਾਇਕਰੋਚਿਪ ਨੂੰ ਆਕਸੀਜਨ ਲੱਗ ਕੇ ਖਰਾਬ ਹੋਣ ਤੋ ਬਚਾਉਣ ਲਈ ਟਾਇਟੇਨੀਅਮ ਦਾ ਲੇਪ ਚੜਾਉਣ ਦੀ ਖੋਜ ਕੀਤੀ, ਜਿਹੜੀ ਕਿ ਦੁਨੀਆ ਚ ਜ਼ਿਆਦਾਤਰ ਚਿੱਪਾਂ ਉੱਪਰ ਕੀਤੀ ਜਾਂਦੀ ਹੈ". ਉਸਨੂੰ ਬਹੁਤ ਵੱਕਾਰੀ ਇਨਾਮ ਵੀ ਮਿਲ ਚੁੱਕੇ ਹਨ. ਉਸਨੂੰ ਬਹੁਤ ਵੱਕਾਰੀ ਇਨਾਮ ਵੀ ਮਿਲ ਚੁੱਕੇ ਹਨ. ਇਕ ਪਾਸੇ ਇਹ ਪੜ ਖੁਸ਼ੀ ਹੋ ਰਹੀ ਸੀ ਪਰ ਦੂਸਰੇ ਪਾਸੇ ਸਮਝ ਨਹੀਂ ਸੀ ਆ ਰਿਹਾ ਕਿ ਪੰਜਾਬੀਆਂ ਨੂੰ ਫਿਲਮਾਂ ਚ ਜੋਕਰ, ਉਡਤਾ ਪੰਜਾਬ ਆਲੇ ਅਮਲੀ, ਖਬਰਾ ਚ ਆਪਸ ਚ ਲੜਕੇ ਮਰਨ ਆਲੇ, ਨਸ਼ੇੜੀ ਅਤੇ ਰਾਜਨੀਤਿਕ ਸਟੇਜਾਂ ਤੋ ਦੇਸ਼ ਲਈ ਸਿਰਫ ਕੁਰਬਾਨ ਹੋਣ ਵਾਲੇ ਬਲੀ ਦੇ ਬੱਕਰੇ ਹੀ ਕਿਉਂ ਦਿਖਾਇਆ ਜਾਂਦਾ ਹੈ? ਅਸੀਂ ਕਿਉਂ ਅਤੇ ਕਿਹੜੇ ਡਰ ਕਰਕੇ ਸਾਡੇ ਬੱਚਿਆ ਨੂੰ ਨਹੀਂ ਦੱਸਦੇ ਕਿ ਸਾਡੇ ਵਿੱਚ ਵੀ ਸਾਡੇ ਗੁਰੂਆਂ ਤੇ ਸ਼ਹੀਦਾਂ (ਸਰਦਾਰ ਸੁਬੇਗ ਸਿੰਘ, ਸੰਤ ਭਿੰਡਰਾਵਾਲੇ ਅਤੇ ਬਾਬਾ ਬੰਦਾ ਸਿੰਘ ਬਹਾਦਰ.....)ਵਾਲਾ ਹੀ ਖੂਨ ਹੈ। ਸਾਡੇ ਰਗਾਂ ਚ ਵੀ, ਸਰਦਾਰ ਗੁਰਤੇਜ ਸੰਧੂ, ਭਾਈ ਰਵੀ ਸਿੰਘ ਖ਼ਾਲਸਾ, ਸਰਦਾਰ ਉਬਰਾਏ, ਸਰਦਾਰ ਨਰਿੰਦਰ ਸਿੰਘ ਕਪਾਨੀ ਅਤੇ ਇਹੋ ਜਿਹੇ ਹੋਰਨਾ ਵਾਲਾ ਹੀ ਖੂਨ ਹੈ ਜਿਨਾ ਦੀ ਲਿਸਟ ਬਣਾਉਣੀ ਲੱਗੀਏ ਤਾ ਸ਼ਾਇਦ......। ਜਦੋਂ ਮੈਂ ਉਸ ਨੂੰ ਚਾਹ ਦਾ ਕੱਪ ਫੜਾਉਂਦੇ ਨੇ ਕੋਲ ਪਿਆ ਪੰਜਾਬੀ ਅਖਬਾਰ ਚੱਕਿਆਂ ਤਾ ਮੇਰੀ ਨਿਗਾ ਉਸ ਖਬਰ ਤੇ ਪਈ ਜਿਸ ਵਿੱਚ ਸਾਡੀ ਆਉਣ ਵਾਲੀ ਪਨੀਰੀ ਨੂੰ ਸਕੂਲਾਂ ਦੀਆਂ ਕਿਤਾਬਾਂ ਚ ਪੜਾਏ ਜਾਂਦੇ "ਕੁੜੀ ਪੰਜ ਫੁੱਟੀ ਤਲਵਾਰ, ਕਾਲਜ ਦੇ ਵਿੱਚ ਆਇਆ ਪਟੋਲਾ, ਉਹ ਮਸਤੀ ਭਰੇ ਨਜ਼ਾਰੇ ਤੇ ਦਿਨੇ ਦਿਖਾਉਂਦੀ ਤਾਰੇ" ਵੱਲ ਗਈ ਤਾ ਮੇਰੇ ਦਿਲ ਚੋਂ ਹੂਕ ਨਿਕਲੀ ਪੰਜਾਬੀਓ “ਕਿੱਥੋਂ ਭਾਲਦੇ ਬਲੌਰੀ ਦਾਖਾਂ ਕਿੱਕਰਾਂ ਦੇ ਬੀਜ ਬੀਜਕੇ"। ਮੈ ਉਸ ਨਾਲ ਬੈਠਾ ਚਾਹ ਦੀ ਚੁਸਕੀ ਭਰਦਾ ਸੋਚ ਰਿਹਾ ਸੀ ਕਿ ਕਿਸਨੇ ਬਚਪਨ ਗੰਧਲੀਆਂ ਕਿਤਾਬਾਂ ਚ, ਜਵਾਨੀ ਨਸ਼ਿਆਂ/ਲੜਾਈਆਂ ਚ, ਬੁਢੇਪਾ ਦਾਲ ਆਟਾ ਬਿਜਲੀ ਫ੍ਰੀ ਚ, ਧਰਮ ਕੰਟਰੋਵਰਸੀ ਚ ਅਤੇ ਜੇ ਕੋਈ ਬਚਿਆ ਤਾਂ ਬਾਹਰ ਦੇ ਜਹਾਜ਼ਾਂ ਚ ਬੈਠਾ ਦਿੱਤਾ?, ਸਾਡੇ ਦੋਗਲੇਪਣ ਦੀ ਹੱਦ ਦੇਖੋ ਕਿ ਪੰਜਾਬ ਚ ਬਹੁਤ ਸਾਰੇ ਪੰਜਾਬ, ਪੰਜਾਬੀਅਤ, ਸਿੱਖ ਅਤੇ ਸਿੱਖੀ ਨਾਮ ਤੇ ਫੇਸਬੁੱਕ ਗਰੁੱਪ ਤਾ ਚੱਲਦੇ ਹਨ ਪਰ ਉਨ੍ਹਾਂ ਗਰੁੱਪਾਂ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ। ਅਜੇ ਮੈ ਬਿਸਕੁਟਾਂ ਵਾਲੀ ਪਲੇਟ ਵੱਲ ਹੱਥ ਵਧਾਇਆ ਹੀ ਸੀ ਕਿ ਫ਼ੋਨ ਤੇ ਲਾਇਆ ਸਵੇਰੇ ਦਾ ਅਲਾਰਮ ਵੱਜ ਗਿਆ ਤੇ ਮੈ ਅੱਖਾਂ ਮਲਦਾ ਸਪਨੇ ਬਾਰੇ ਤੇ ਸਪਨੇ ਚ ਆਪਣੇ ਆਪ ਨੂੰ ਹੀ ਪਿਲਾਈ ਚਾਹ ਬਾਰੇ ਸੋਚਦਾ ਬਾਥਰੂਮ ਵੱਲ ਚਲਾ ਗਿਆ. ਪਰ ਮੇਰੇ ਦਿਮਾਗ਼ ਚ ਹਾਈ ਬੀਟ ਤੇ "ਨਿੱਤ ਕੰਟਰੋਵਰਸੀ ਕਰੀਏਟ ਮਿਲੂਗੀ, ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ, ਸੱਚ ਬੋਲੇਗਾ ਤਾ ਮਿਲੂ 295, ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ" ਵੱਜ ਰਿਹਾ ਸੀ।
ਜ਼ਿੰਦਗੀ ਦੇ ਰੰਗ-ਬਲਜੀਤ ਫਰਵਾਲੀ
Comments
Post a Comment