ਮਾਂ ਦਾ ਚਿਹਰਾ

 ਕੁਝ ਚਿਹਰੇ,

       ਬੜੇ ਹੀ ਰੂਹਾਨੀ ਹੁੰਦੇ ਨੇ,

  ਕੁਰਾਨ ਦੀਆਂ ਆਇਤਾਂ ਵਰਗੇ, 

      ਗ੍ਰੰਥ ਦੀਆਂ ਤੁਕਾਂ ਵਰਗੇ, 

  ਰਮਾਇਣ ਦੀਆਂ ਕਿਰਤਾਂ ਵਰਗੇ,

     ਬਾਈਬਲ ਦੇ ਸਾਥ ਜਿਹੇ, 

   ਸ਼ਾਇਰ ਦੀਆਂ ਲਿਖਤਾਂ ਵਰਗੇ,

  ਸੱਚੀ ਕਿੰਨੀ ਬਰਕਤ ਰੱਖਦੇ ਨੇ, 

ਇਹ ਕੁਦਰਤ ਦੀਆਂ ਸਿਫਤਾਂ ਵਰਗੇ, 

               ਹਾਂ ਸੱਚ,

      ਮੇਰੀ ਮਾਂ ਦਾ ਚਿਹਰਾ ਵੀ ਤਾਂ,

      ਕੁਝ ਐਵੇਂ ਦਾ ਹੀ ਆ...

Comments

Popular posts from this blog

ਚਪੇੜ