ਆਜਾ ਬਹਿ ਕੇ ਗੱਲ ਕਰਦੇ ਹਾਂ
ਗੱਲ ਕਰਦੇ ਹਾਂ.......
ਆਜਾ ਬਹਿ ਕੇ ਗੱਲ ਕਰਦੇ ਹਾਂ
ਮਸਲੇ ਸਾਰੇ ਹੱਲ ਕਰਦੇ ਹਾਂ
ਕੱਢ ਲਈਏ ਗੁਬਾਰ ਮਨਾ ਦੇ
ਮੂੰਹ ਇੱਕ ਦੂਜੇ ਵੱਲ ਕਰਦੇ ਹਾਂ
ਚੁੱਪ ਨੇ ਰਿਸ਼ਤਾ ਖਾ ਜਾਣਾ ਈ
ਚੁੱਪ ਨੂੰ ਪਾਸੇ ਚੱਲ ਕਰਦੇ ਹਾਂ
ਵਿਛੜੇ ਸੱਜਣ ਕੌਣ ਮਿਲਾਉਂਦਾ
ਮੋਹ ਦੀ ਉੱਚੀ ਛੱਲ ਕਰਦੇ ਹਾਂ
ਲਾਲਪੁਰੀ ਕੁਝ ਰੁੱਖਾ ਸੁਣਿਆ
ਦੂਰ ਉਹਦੀ ਸੱਲ ਕਰਦੇ ਹਾਂ
ਰਵਿੰਦਰ ਲਾਲਪੁਰੀ
Comments
Post a Comment