ਸਾਥੋਂ ਜ਼ਿੰਦਗੀ ਨੇ ,,,,,

 ਕੈਸੇ ਪਰਚੇ ਲੈ ਲਏ ,,,,

ਸਾਥੋਂ ਜ਼ਿੰਦਗੀ ਨੇ ,,,,,

ਜੋ ਸਕੂਲੀ ਪੜ੍ਹਿਆ ਉਹ ,,

ਕਦੇ ਕੰਮ ,ਆਇਆ ਹੀ ਨੀ ,,,,

ਕਿਵੇ ਉਠਣਾ ,

ਜਦ ਤੋੜ ਕੇ ਸੁੱਟ ਦੇਣ ,

ਹਾਲਾਤ ਸਾਨੂੰ ,,

ਇਹ ਪਾਠ ਤਾਂ ,ਕਦੇ ,

ਕਿਸੇ ਸਾਨੂੰ ,ਸੁਨਾਇਆ ਹੀ ਨੀ ,,,

ਆਪਣੇ ਕਰਨ ਜਦੋ , 

ਬੇਗਾਨਿਆਂ ਤੋਂ ਮਾੜੀ ,,

ਫੇਰ ਕੀ ਸਲੂਕ ਕਰੀਏ ,, 

ਪੀਰਡ ਇਹੋ ਜਾਂ ਵੀ ,ਕੋਈ ਲਾਇਆ ਹੀ ਨੀ ,,,

ਹੱਕ ਸੱਚ ਲਈ ,,

ਬੇਸ਼ਕ ਲੜ ਲੜ ਮਰ ਜਾਓ ,,,

ਇਨਸਾਫ਼ ਨੀ ਮਿਲਣਾ ,

ਇਹ ਸਾਨੂੰ ,,ਕਿਸੇ’ ਸਿਖਾਇਆ ਹੀ ਨੀ ,,

ਹਾਸੇ ਮਰ ਜਾਂਦੇ ,,

ਅੰਦਰੋਂ ਅੰਦਰ ,

ਸੁਪਨੇ ਵੀ ਮਰ ਜਾਂਦੇ ,

ਤਾਂ ਵੀ ਜੀਣਾ ਪੈਣਾ ,, 

ਇਹ ਕਿਸੇ ਸਮਝਾਇਆ  ਹੀ ਨੀ ,,

ਮਜਬੂਰੀ ਵਿੱਚ ,,ਕਿਹੜਾ,,

ਪ੍ਰੋਜੈਕਟ ਤਿਆਰ ਕਰੀਏ 

ਸਮਾਂ ਉਹ ਆਣ ਖੜਾ ,,ਦਰ ਤੇ,

ਜੋ ਕਦੇ ਕਿਸੇ ,ਚਾਇਆ ਹੀ ਨੀ ,,

ਝੂਠ ਹੀ ਸੀ ,,ਸਭ ਕਝ ,ਹਰਮਨਾ 

ਡਿਗਰੀਆਂ ,,ਚੰਗਾ ਭਵਿੱਖ ਦੇ ਦਿੰਦੀਆਂ,,,

ਬੜਾ ਕੁਝ ਦੇਖਿਆ,, ਜੋ,,

ਡਿਗਰੀਆ ਵਾਲਿਆਂ ਨੇ ਵੀ ,ਪਾਇਆ ਹੀ ਨੀ ,, 

ਜੋ ਡਿਗਰੀਆਂ ਵਾਲਿਆਂ ਨੇ ਵੀ ,,ਪਾਇਆ ਹੀ ਨੀ …!


Harpinder Harman

Comments

Popular posts from this blog

ਚਪੇੜ