ਹਾਲ ਪੰਜਾਬ ਦਾ

 1. ਤ੍ਰਾਸਦੀ ਇਹ ਆ ਕਿ ਪੰਜਾਬ ਚ ਕੰਮ ਨਹੀਂ ਪਰ ਕਹਿੰਦੇ 63 ਲੱਖ ਬਿਹਾਰੀ ਮਜਦੂਰ ਪੰਜਾਬ ਚ ਕੰਮ ਕਰ ਰਿਹਾ! 


2. ਤ੍ਰਾਸਦੀ ਇਹ ਆ ਕਿ ਪੰਜਾਬ ਕਰਜਈ ਹੈ ਪਰ ਕਹਿੰਦੇ 20 ਕਰੋੜ ਦਾ ਚਿੱਟਾ ਨਿੱਤ ਪੰਜਾਬ ਪੀ ਰਿਹਾ! 


3. ਤ੍ਰਾਸਦੀ ਇਹ ਆ ਕਿ ਪੰਜਾਬ ਚ ਪੜ੍ਹਾਈ ਦੀ ਹਾਲਤ ਬੁਰੀ ਹੈ ਪਰ ਕਹਿੰਦੇ 27 ਹਜ਼ਾਰ ਕਰੋੜ ਰੁਪਿਆ ਬਾਹਰ ਭੇਜਿਆ ਜਾ ਰਿਹਾ ਹਰ ਸਾਲ! 


4. ਤ੍ਰਾਸਦੀ ਇਹ ਆ ਕਿ ਪੰਜਾਬ ਹੱਥ ਕਦੇ ਸਿਆਸਤ ਨਹੀਂ ਆਈ ਕੇਂਦਰ ਦੀ ਕਠਪੁਤਲੀ ਰਿਹਾ!  ਪਰ ਕਹਿੰਦੇ 20 ਸਾਲ ਤੋਂ ਉਪਰ ਅਕਾਲੀਆਂ  ( ਪੰਜਾਬ ਦੀ ਆਪਣੀ ਪਾਰਟੀ) ਕੋਲ ਰਾਜ ਰਿਹਾ! 


5. ਤ੍ਰਾਸਦੀ ਇਹ ਹੈ ਕਿ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਪਰ ਕਹਿੰਦੇ ਝੋਨੇ ਲਈ ਪੱਕੇ ਕੀਤੀ ਜਮੀਨ 4 ਫੁੱਟ ਤੋਂ ਬਾਅਦ ਸੁੱਕੀ ਪਈ ਰਹਿੰਦੀ ਬੂੰਦ ਨਹੀਂ ਰਿਸਦੀ ਨੀਚੇ! 


6. ਤ੍ਰਾਸਦੀ ਇਹ ਹੈ ਕਿ ਪੰਜਾਬ ਚ ਕੁੜੀਆਂ ਸੇਫ਼ ਨਹੀਂ ਪਰ ਕਹਿੰਦੇ ਹਰ ਦੂਜਾ ਤੀਜਾ ਮੁੰਡਾ ਨਿੱਤ ਕੁੜੀ ਛੇੜਨ ਲਈ ਹੀ ਨਿੱਕਲਦਾ ਘਰੋਂ! 


7. ਤ੍ਰਾਸਦੀ ਇਹ ਹੈ ਕਿ ਪੰਜਾਬ ਚ ਨੌਕਰੀਆਂ ਲੱਗ ਨਹੀਂ ਰਹੀਆਂ ਪਰ ਕਹਿੰਦੇ ਹੁਣ IELTS ਹੀ ਆਖ਼ਿਰੀ ਮੰਜਿਲ ਹੈ ਵਿਦਿਆਰਥੀਆਂ ਦੀ! 


8. ਤ੍ਰਾਸਦੀ ਇਹ ਹੈ ਕਿ ਪੰਜਾਬ ਕੈਂਸਰ ਦਾ ਮਰੀਜ ਹੋ ਗਿਆ ਪਰ ਕਹਿੰਦੇ ਕੋਈ ਘਰ ਨਹੀਂ ਬਚਿਆ ਜਿੱਥੇ ਕੋਈ ਫਸਲ ਬਿਨ ਰੇਹ/ਸਪਰੇ ਤੋਂ ,ਖਾਣਾ ਰਿਫਾਇੰਡ ਬਿਨਾਂ , ਭਾਂਡੇ ਬਿਨ ਸਾਬੁਣ ਤੇ ਰੇਤੇ ਨਾਲ ਮਾਂਝਦੇ ਹੋਵਣ! 


9. ਤ੍ਰਾਸਦੀ ਇਹ ਹੈ ਕਿ ਬੁੱਢਾ ਹੋ ਰਿਹਾ ਪੰਜਾਬ ਪਰ ਕਹਿੰਦੇ ਜਵਾਨੀ ਜਿਉਣਾ ਹੀ ਨਹੀਂ ਚਾਹੁੰਦੀ! 


10. ਤ੍ਰਾਸਦੀ ਇਹ ਹੈ ਸਿਰਫ਼ ਮੈਂ-ਮੈਂ ਤੇ ਮੇਰਾ-ਮੇਰੀ ਹੀ ਬਾਕੀ ਰਹਿ ਗਈ ਪੰਜਾਬ ਵਿੱਚ! ਪਰ ਕਹਿੰਦੇ ਸਰਬਤ ਦਾ ਭਲਾ ਹੁਣ ਮੰਗਦਾ ਕੌਣ ਹੈ ??


11. ਤ੍ਰਾਸਦੀ ਇਹ ਹੈ ਕਿ ਹਰ ਪਿੰਡ ਦੇ ਬਾਹਰ ਸਾਧ ਬੈਠੇ ਜਾਂ ਡੇਰੇ ਨੇ ਪਰ ਕਹਿੰਦੇ ਸਰਬਤ ਸਾਂਝੇ ਗੁਰੂਘਰ ਵੀ ਚੌਧਰੀਆਂ ਨੇ ਮੱਲ੍ਹ ਲਏ!


ਤ੍ਰਾਸਦੀ ਇਹ ਹੈ ਕਿ ਰਾਜਨੀਤਿਕ ਲੋਕ ... ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਅਤੇ ਟੈਕਸ ਭਰਨ ਵਾਲੇ ਪੰਜਾਬੀ ਪੁੱਤਾਂ ਨੂੰ ਮਾਰ ਰਹੇ ਨੇ .....ਤੇ ਓਨਾ ਦੇ ਕਾਤਲਾਂ ਨੂੰ ਪ੍ਰਾਹੁਣਿਆਂ ਆਂਗੂੰ ਸੇਵਾ ਕਰਕੇ ਪਾਲ ਰਹੇ ਨੇ..!!


ਤ੍ਰਾਸਦੀ ਇਹ ਹੈ ਕਿਸੇ ਰਾਜਨੀਤਕ ਬੰਦੇ ਦਾ ਘਰ ਨਹੀਂ ਉੱਜੜਦਾ,ਸਿਰਫ ਧਰਮਾਂ ਅਤੇ ਗੱਡੇ ਮੁਰਦਿਆਂ ਪਿੱਛੇ ਸਾਡਾ ਬੌਧਿਕ ਵਿਨਾਸ਼ ਕੀਤਾ ਜਾ ਰਿਹਾ..!!

Comments

Popular posts from this blog

ਚਪੇੜ