ਵੀਰਾ
ਕਿਸੇ ਪਿੰਡ ਵਿੱਚ ਦੋ ਭਰਾ ਰਹਿੰਦੇ ਸਨ । ਵੱਡੇ ਦਾ ਵਿਆਹ ਹੋ ਗਿਆ । ਉਸਦੇ ਦੋ ਬੱਚੇ ਵੀ ਸਨ । ਛੋਟਾ ਭਰਾ ਕਵਾਰਾ ਸੀ । ਦੋਨੋ ਸਾਂਝੀ ਖੇਤੀ ਕਰਦੇ ਸਨ ।
ਇਕ ਵਾਰ ਉਹਨਾਂ ਦੇ ਖੇਤ ਵਿੱਚ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਗਈ । ਦੋਨਾਂ ਨੇ ਮਿਲ ਕੇ ਫਸਲ ਕੱਟੀ ਤੇ ਕਣਕ ਅਲੱਗ ਕੀਤੀ । ਇਸ ਤੋਂ ਬਾਅਦ ਦੋਵਾਂ ਨੇ ਅੱਧੀ-ਅੱਧੀ ਕਣਕ ਵੰਡ ਲਈ । ਹੁਣ ਬੱਸ ਘਰ ਲੈਕੇ ਜਾਣਾ ਬਾਕੀ ਸੀ । ਰਾਤ ਪੈ ਗਈ । ਹੁਣ ਇਹ ਕੰਮ ਕੱਲ ਨੂੰ ਹੀ ਹੋਣਾ ਸੀ । ਇਸ ਲਈ ਦੋਹਾਂ ਨੂੰ ਰਾਖੀ ਕਰਨ ਲਈ ਖੇਤ ਵਿੱਚ ਹੀ ਰੁਕਣਾ ਪੈਣਾ ਸੀ ।
ਦੋਨਾਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਵਾਰੋ-ਵਾਰੀ ਰੋਟੀ ਖਾਣ ਦੀ ਸੋਚੀ । ਪਹਿਲਾਂ ਵੱਡਾ ਭਰਾ ਘਰ ਰੋਟੀ ਖਾਣ ਚਲਾ ਗਿਆ । ਛੋਟਾ ਭਰਾ ਖੇਤ 'ਚ ਰੁਕ ਗਿਆ ਅਤੇ ਉਹ ਸੋਚਣ ਲੱਗਿਆ ਕਿ ਵੱਡੇ ਭਰਾ ਦਾ ਵਿਆਹ ਹੋ ਗਿਆ, ਉਸਦਾ ਪਰਿਵਾਰ ਵੀ ਹੈ, ਇਸ ਲਈ ਉਹਨਾਂ ਨੂੰ ਜਿਆਦਾ ਅਨਾਜ ਦੀ ਜਰੂਰਤ ਹੋਊਗੀ ।
ਇਸ ਲਈ ਉਸ ਨੇ ਆਪਣੇ ਢੇਰ ਤੋਂ ਕਿੰਨੀਆਂ ਕਟੋਰੀਆਂ ਕਣਕ ਵੱਡੇ ਭਰਾ ਦੇ ਢੇਰ 'ਚ ਮਿਲਾ ਦਿੱਤੀਆਂ ।
ਕੁਝ ਟਾਈਮ ਬਾਅਦ ਛੋਟਾ ਭਰਾ ਰੋਟੀ ਖਾਣ ਚਲਾ ਗਿਆ ।
ਵੱਡਾ ਭਰਾ ਆਇਆ ਤੇ ਸੋਚਣ ਲੱਗਿਆ - ਮੇਰਾ ਤਾਂ ਪਰਿਵਾਰ ਹੈ, ਬੱਚੇ ਨੇ । ਉਹ ਮੇਰਾ ਧਿਆਨ ਰੱਖ ਸਕਦੇ ਹਨ । ਪਰ ਛੋਟਾ ਭਰਾ ਤਾਂ ਇਕੱਲਾ ਹੈ, ਉਹਨੂੰ ਦੇਖਣ ਵਾਲਾ ਕੋਈ ਨਹੀਂ । ਇਸ ਲਈ ਉਸ ਨੂੰ ਜਿਆਦਾ ਅਨਾਜ ਦੀ ਜਰੂਰਤ ਹੈ । ਇਸ ਲਈ ਉਸ ਨੇ ਵੀ ਕਿੰਨੀਆਂ ਕਟੋਰੀਆਂ ਅਨਾਜ ਦੀਆਂ ਆਵਦੇ ਢੇਰ ਚੋਂ ਕੱਢਕੇ ਉਹਦੇ ਚ ਮਿਲਾ ਦਿੱਤੀਆਂ ।
ਇਸ ਤਰਾਂ ਦੋਨਾਂ ਦੀ ਕਣਕ ਦੀ ਕੁੱਲ ਮਾਤਰਾ ਵਿੱਚ ਕੋਈ ਕਮੀ ਨਾ ਆਈ । ਵਧਿਆ ਕੀ ?? - ਦੋਹਾਂ ਦਾ ਆਪਸੀ ਪਿਆਰ, ਮਿਲਵਰਤਨ ਅਤੇ ਸਾਂਝ । 👌
ਦੋਹਾ ਦੇ ਪਿਆਰ ਲਈ ਸ਼ੇਅਰ ਕਰੋ
ਵੀਰੋ .....
.ਵੀਰਾਂ ਦਾ ਹਿਸਾ ਖਾਣ ਵਾਲਾ।
ਵੀਰ ਕਦੀ ਵੀ ਖੁਸ਼ ਨਹੀਂ ਰਹਿ ਸਕਦਾ
ਸੋ ਆਪਣਾ ਹੀ ਖਾਉ ਤੇ ਆਪਣਾ ਹੀ ਹੰਢਾਉ
ਪਤਾ ਨਹੀਂ ਰੱਬ ਨੇ ਆਪਾਂ ਨੂੰ ਕਦੋਂ ਲੈ ਜਾਣਾ
ਮੌਤ ਆਉਣੀ ਹੈ ਸਦਾ ਯਾਦ ਰੱਖੋ
ਕੁਝ ਵੀ ਨਾਲ ਲੈਕੇ ਨਹੀਂ ਜਾਣਾ
ਲਾਲਚ ਵੱਸ
ਵੱਧ ਖਾਣ ਲੈਣ ਨਾਲ ਢਿੱਡ ਵਿੱਚ ਅਫਰੇਵਾਂ ਵੀ ਹੋ ਜਾਂਦਾ ਹੈ
ਵੀਰ .....ਵੀਰ ਦੇ ਨਾਲ ਹੋਵੇ
ਤਾਂ
ਵੀਰ ਲਈ Liver ਦਾ ਕੰਮ ਕਰਦਾ ਹੈ
ਜਿੱਡਾ ਮਰਜੀ ਵੱਡਾ ਦੁੱਖ ਹੋਵੇ ਪੱਚ ਜਾਂਦਾ ਵਾ ....
Comments
Post a Comment