ਕਲਮ ਵੀ ਕੰਬੇ, ਨਾ ਸਹਿਣ ਪੰਨੇ
ਕਲਮ ਵੀ ਕੰਬੇ, ਨਾ ਸਹਿਣ ਪੰਨੇ
ਉਸ ਖੂਨੀ ਸਾਕੇ ਨੇ ਕਈ ਤਾਂ ਮਾਰੇ ਸੀ ਨੰਨੇ
ਬਜੁਰਗ, ਔਰਤਾਂ ਤੜ੍ਹਫਦੇ ਸੀ
ਮਾਸੂਮ ਪਾਣੀ ਤੱਕ ਲਈ ਤਰਸਦੇ ਸੀ
ਖੂਨ ਦੇ ਨਾਲ ਸਭ ਗਏ ਸੀ ਰੰਗੇ
ਅੰਦਰ ਅੰਗਾਰ ਅੱਖਾਂ ਚ ਲਾਲੀ
ਘੁੰਮਦਾ ਸੀ ਬਦਲੇ ਦੀ ਅੱਗ ਉਹ ਪਾਲੀ
ਉਸ ਬਦਲੇ ਦੇ ਗਾਨੇ ਸੀ ਬੰਨੇ
ਗਹਿਰਾ ਜਖ਼ਮ ਦਿੱਤਾ ਉਸ ਸਾਕੇ
ਤੁਰਿਆ ਸੀ ਉਹ ਸਹੁੰ ਖਾਕੇ
ਕਦ ਇਹਨਾ ਗੋਰਿਆਂ ਦੀ ਉਹ ਆਕੜ ਵੀ ਭੰਨੇ
ਭਗਤ ਸਿੰਘ ਦਾ ਪ੍ਰਭਾਵ ਸੀ
ਆਜਾ਼ਦੀ ਦਾ ਅੰਦਰ ਖੁਆਬ ਸੀ
ਉਸ ਸੀਨੇ ਤੇ ਕਈ ਜਖ਼ਮ ਸੀ ਝੱਲੇ
ਹੱਕ ਸੱਚ ਦੀ ਆਵਾਜ ਸੀ ਉਹ
ਮੁਹੰਮਦ ਸਿੰਘ ਆਜਾਦ ਸੀ ਉਹ
ਸਰਦਾਰ ਊਧਮ ਸਿੰਘ ਨੂੰ ਸਾਰੀ ਦੁਨੀਆਂ ਹੀ ਮੰਨੇ
ਡਾਇਰ ਤੋਂ ਬਦਲਾ ਲਿਆ ਸੀ
ਹੱਸ ਫਾਂਸੀ ਤੇ ਚੜ਼ ਗਿਆ ਸੀ
ਆਜਾਦੀ ਦਾ ਝੰਡਾ ਲਹਿਰਾਉਂਣ ਸੀ ਚੱਲੇ
ਪਰਮਜੀਤ ਕੌਰ
Comments
Post a Comment