ਵਿਚੋਂ ਕੁੱਝ ਹੋਰ ਹੁੰਦੇ ਤੇ ਉਪਰੋਂ ਕੁੱਝ ਹੋਰ ਦਿਖਦੇ ਨੇ ਲੋਕ
ਵਿਚੋਂ ਕੁੱਝ ਹੋਰ ਹੁੰਦੇ ਤੇ ਉਪਰੋਂ ਕੁੱਝ ਹੋਰ ਦਿਖਦੇ ਨੇ ਲੋਕ,
ਮੁਹੱਬਤ ਦੀ ਮਿਆਨ ਚ ਖੰਜਰ ਛੁਪਾ ਕੇ ਰੱਖਦੇ ਨੇ ਲੋਕ,
ਕੌਨ ਨਹੀਂ ਚਾਉਂਦਾ ਕਿ ਆਰਾਮ ਨਾਲ ਗੁਜ਼ਰੇ ਜ਼ਿੰਦਗੀ ,
ਫੁੱਲਾਂ ਵਾਂਗ ਮਿਲੱਦੇ ਨੇ ਤੇ ਕੰਡਿਆਂ ਵਾਂਗ ਚੁੱਭਦੇ ਨੇ ਲੋਕ,
ਮਜ਼ੇ ਲੈ ਲੈ ਕੇ ਤਮਾਸ਼ਾ ਦੇਖਦਾ ਜ਼ਮਾਨਾ ਜ਼ਰੂਰਤਮੰਦਾ ਦਾ,
ਜੇ ਮਤਲੱਬ ਨ ਹੋਵੇ ਤੇ ਕਿੱਥੇ ਕਿਸੇ ਦਾ ਹੱਥ ਫੜਦੇ ਨੇ ਲੋਕ,
ਝੂਠ ਬੋਲਣਾ ਸੌਖਾ ਹੁੰਦਾ ਸੱਚ ਬੋਲਣਾ ਬੜਾ ਔਖਾ"ਪਵਨ"
ਸਲੀਬਾਂ ਤੇ ਚੜਨ ਤੋਂ ਡਰਦੇ - ਸੱਚ ਕਿੱਥੇ ਬੋਲਦੇ ਨੇ ਲੋਕ,
???
Comments
Post a Comment