ਕੁਝ ਤਾਂ ਹੈ ਇਸ ਪਿਆਲੇ ਵਿਚ
ਕੁਝ ਤਾਂ ਹੈ ਇਸ ਪਿਆਲੇ ਵਿਚ,
ਜੋ ਮੁਰਦਿਆਂ ਵਿੱਚ ਜਾਨ ਵੀ ਪਾਉਂਦਾ ਹੈ।
ਕੁਝ ਤਾਂ ਹੈ ਇਸ ਪਿਆਲੇ ਵਿੱਚ,
ਜੋ ਸਵਾ ਲੱਖ ਨੂੰ ਇਕ ਨਾਲ ਲੜਾਉਂਦਾ ਹੈ।
ਕੁਝ ਤਾਂ ਹੈ ਇਸ ਪਿਆਲੇ ਵਿੱਚ,
ਜੋ ਚੜਦੀ ਕਲਾ ਵਿਚ ਰਹਿਣਾ ਸਿਖਾਉਂਦਾ ਹੈ।
ਕੁਝ ਤਾਂ ਹੈ ਇਸ ਪਿਆਲੇ ਵਿਚ,
ਜੋ ਦੁਨੀਆ ਦੇ ਸੱਚ ਦਿਖਲਾਉਂਦਾ ਹੈ।
ਕੁਝ ਤਾਂ ਹੈ ਇਸ ਪਿਆਲੇ ਵਿੱਚ,
ਜੋ ਸਫਲ ਨੂੰ ਵੀ ਸਫਲ ਬਣਾਉਂਦਾ ਹੈ।
Comments
Post a Comment