ਬੜੇ ਰਸਤੇ ਕੀਤੇ ਪਾਰ ਮੈਂ ਤੁਰ ਤੁਰ ਕੰਡਿਆਂ ਤੇ

 ਬੜੇ ਰਸਤੇ ਕੀਤੇ ਪਾਰ ਮੈਂ ਤੁਰ ਤੁਰ ਕੰਡਿਆਂ ਤੇ

ਪਰ ਕਦੇ ਗਿਲਾ ਨਾ ਕੀਤਾ ਲੇਖਾ ਠੰਢਿਆਂ ਤੇ

ਦੁੱਖ ਸੁੱਖ ਦਾ ਬਣਕੇ ਹਾਣੀ ਬੁੱਤਾ ਸਾਰ ਲਿਆ

ਬੱਸ ਖਾਕੇ ਰੁੱਖੀ ਮਿੱਸੀ ਵਕਤ ਗੁਜਾਰ ਲਿਆ


ਕਦੇ ਹੱਥ ਮੱਥੇ ਤੇ ਧਰਕੇ ਰੋਣਾ ਰੋਇਆ ਨਹੀਂ

ਨਾ ਦਿੱਤੇ ਉਲਾਂਭੇ ਰੱਬ ਨੂੰ ਆਪਾ ਖੋਇਆ ਨਹੀਂ

ਬੜਾ ਅੜਿਆ ਕਿਸਮਤ ਨਾਲ ਮੈਂ ਭਾਵੇਂ ਹਾਰ ਗਿਆ

ਬੱਸ ਖਾਕੇ ਰੁੱਖੀ ਮਿੱਸੀ ਵਕਤ ਗੁਜਾਰ ਲਿਆ


ਬੜੇ ਝੱਖੜ ਝੁੱਲੇ ਗਮਾਂ ਦੇ ਪੱਥਰ ਬਣ ਗਿਆ ਮੈਂ

ਮੇਰੇ ਆਪਣਿਆਂ ਮਾਰੇ ਤੀਰ ਪੂਰਾ ਈ ਛਣ ਗਿਆ ਮੈਂ

ਝੱਲ ਪੀੜਾਂ ਹਾਏ ਨਾਂ ਕੀਤੀ ਦਰਦ ਸਹਾਰ ਲਿਆ

ਬੱਸ ਖਾਕੇ ਰੁੱਖੀ ਮਿੱਸੀ ਵਕਤ ਗੁਜਾਰ ਲਿਆ


ਕਈ ਵਾਰੀ ਹੋਇਆ ਕੂਚ ਜਹਾਨੋਂ ਕਰ ਜਾਵਾਂ

ਬੜੀ ਔਖੀ ਜਿੰਦਗੀ ਨੂੰ ਮੈਂ ਸੌਖੀ ਕਰ ਜਾਵਾਂ

ਜਦੋਂ ਭਜਨ ਰੰਗੀਲੇ ਆਖਿਆ ਮਨ ਨੂੰ ਮਾਰ ਲਿਆ

ਬੱਸ ਖਾਕੇ ਰੁੱਖੀ ਮਿੱਸੀ ਵਕਤ ਗੁਜਾਰ ਲਿਆ

Comments

Popular posts from this blog

ਚਪੇੜ