ਫੁੱਲਾਂ ਵਾਂਗਰ ਜ਼ਿੰਦਗੀ ਨੂੰ ਮਹਿਕਾਈਏ ਸੱਭ

 ਵਿੱਛੜੇ  ਰਿਸ਼ਤੇ  ਜੋ ਪਰਮ ਲੋਕ ਨੂੰ  ਚਲੇ  ਗਏ


ਕਿਉਂ ਆ  ਵੜਦੇ  ਨੇ ਯਾਦਾਂ ਦੇ ਕਟਿਹਰੇ  ਵਿੱਚ


ਕਰਾਉਣ ਯਾਦ ਸੁਨਹਿਰੇ ਖਿਣ ਤੇ ਅਭੁੱਲ ਯਾਦਾਂ


ਚੁੱਕ ਲਿਜਾਂਦੇ ਯਾਦਸ਼ਕਤੀ ਨੂੰ ਬੀਤੇ ਅਤੀਤ ਵਿੱਚ


ਯਾਦ ਆਉਂਦੀ ਪਿੱਛਲੀ ਜ਼ਿੰਦਗੀ ਰੀਲ ਦੇ ਵਾਂਗੂ 


ਹੰਢਾਉਣੇ  ਪੈਂਦੇ  ਮੁੜਕੇ  ਉਹੀ  ਹੰਢਾਏ  ਪਲ਼


ਮਾਪੇ  ਭੂਆ  ਮਾਸੀਆਂ  ਤਾਏ  ਚਾਚੇ  ਸੱਭ


ਆਉਣ  ਯਾਦਾਂ ਵਿੱਚ ਬਣ ਸਰਮਾਏ  ਸੱਭ


ਚੰਗੇ ਮਾੜੇ ਕੌੜੇ ਮਿੱਠੇ ਤਜਰਬੇ ਜ਼ਿੰਦਗੀ ਦੇ


ਕਹਾਣੀ  ਜਾਂ  ਨਾਵਲ  ਰੂਪ  ਹੋ ਜਾਂਦੇ  ਤੱਦ


ਬਣਾਈਏ ਜ਼ਿੰਦਗੀ ਨੂੰ ਮਿੱਠੇ ਕੜਾਹ ਵਰਗੀ


ਥੋੜਾ ਖੱਟੀ ਨਮਕੀਨ ਵੀ ਰੱਖੀਏ ਇਸਨੂੰ ਚੱਲ


ਕਰੀਏ ਯਾਦ ਮਿਠੀਆਂ ਖੱਟੀਆਂ ਸਲੂਣੀਆਂ ਯਾਦਾਂ


ਫੁੱਲਾਂ ਵਾਂਗਰ ਜ਼ਿੰਦਗੀ ਨੂੰ ਮਹਿਕਾਈਏ ਸੱਭ


... ✍️ਗੁਰਮੀਤ ਸਚਦੇਵਾ...p

Comments

Popular posts from this blog

ਚਪੇੜ