ਮੈਨੂੰ ਮੇਰਾ ਡਿੱਗਣਾ ਢਹਿਣਾ

 ਮੈਨੂੰ ਮੇਰਾ ਡਿੱਗਣਾ ਢਹਿਣਾ

ਕਦੇ ਯਾਦ  ਹੀ  ਨਾ ਰਹਿੰਦਾ


ਪਰ  ਰੱਬ  ਦਾ ਹੱਥ  ਵਧਾਅ ਕੇ  

ਚੁੱਕ ਲੈਣਾ ਵੀ ਕਦੇ ਭੁੱਲਦਾ ਨਾ


ਥੋੜੀ  ਬਹੁਤੀ ਸੱਟ  ਫੇਟ  ਉੱਤੇ                      

 ਰੱਬੀ ਮੱਲਮ ਦਾ ਸੇਕ ਵੀ ਭੁੱਲੇ ਨਾ


ਜ਼ਿੰਦਗੀ  ਦੇ  ਟੇਢੇ  ਮੇਢੇ ਤੇ

ਉੱਚੇ  ਨੀਵੇਂ  ਰੱਸਤਿਆਂ ਉੱਤੇ


ਜਦੋਂ ਜਦੋਂ ਵੀ ਡਿੱਗੀ ਢੱਠੀ

ਜਾਂ ਫ਼ਿਸਲ ਤਿਲਕ ਗਈ ਮੈਂ


ਪੋਲਾ ਜਿਹਾ ਹੀ ਮੈਨੂੰ ਚੁੱਕ ਲਿਆ                       

ਆਣ  ਕਿਸੇ  ਗ਼ੈਬੀ  ਸ਼ਕਤੀ  ਨੇ


ਹੈਰਾਨ ਹੋ ਹੋ  ਕੇ ਰਹਿ  ਜਾਂਦੀ ਮੈਂ 

ਉਸ ਸੋਹਣੇ ਰੱਬ ਦੀ  ਰਹਿਮਤ ਤੇ


ਵਿਸ਼ੇਸ਼ ਹੋਣ ਦਾ ਮਾਣ ਆ ਜਾਂਦਾ                          

ਰੱਬ ਸੋਹਣੇ ਦੀਆਂ ਨਜ਼ਰਾਂ ਵਿੱਚ


ਐਸਾ ਨਾ ਹੁੰਦਾ ਤਾਂ ਚੁੱਕਦਾ ਨਾਂਹ                             

  ਡਿੱਗੀ ਪਈ ਨੂੰ ਮੈਨੂੰ ਮਿੱਟੀਆਂ ਵਿੱਚ


ਡੂੰਗੀਆਂ ਸੱਟਾਂ ਤੋਂ ਬੱਚਾ ਲੈਂਦਾ

ਮੁੜ ਮੁੜ ਕੇ ਮੈਨੂੰ ਰੱਬ ਸੋਹਣਾ


ਪਲ਼ ਛਿਨ ਪਲ਼ ਛਿਨ ਵਿੱਚ ਹੀ                   

ਉਠਾ ਲੈਂਦਾ  ਮੇਰਾ  ਰੱਬ ਸੋਹਣਾ


ਪਰ  ਮੈਨੂੰ ਅਕਸਰ ਹੀ ਡੇਗਦਾ                          

 ਰੱਬ ਸੋਹਣਾ ਕਰਦਾ ਕਰਤਬ ਵੀ 


ਅੱਖ ਦੇ ਹੀ ਫੋਰ ਵਿੱਚ ਆ ਪਹੁੰਚੇ                    

  ਕਿਸੇ ਇਨਸਾਨ ਦੇ ਰੂਪ ਵਿੱਚ ਹੀ 


ਕਹਿੰਦਾ ਬਚਾਅ ਲਊਂਗਾ ਤੈਨੂੰ

ਮੈਂ ਹਮੇਸ਼ਾਂ ਹਰ  ਵਾਰ ਦੀ ਤਰ੍ਹਾਂ


ਬੱਸ ਡੇਗੇ ਬਿਨਾਂ ਵੀ ਰਹਿ ਨਾ ਹੁੰਦਾ,                          

  ਬਚਾਏ ਬਿਨਾਂ ਵੀ ਰਹਿ ਸਕਦਾ ਨਾ 


ਵਿਸ਼ੇਸ਼  ਕਿਰਪਾ ਦੀ  ਇਹ ਕਿਸਮ ਏ ਅਨੂਠੀ


ਹਰ ਕਿਸੇ ਉੱਤੇ  ਇਹ ਕਿਰਪਾ ਵਰਸਦੀ  ਨਹੀਂ


ਫੇਰ ਕੀ ਹੋਇਆ ਡਿੱਗਦੀ ਢਹਿੰਦੀ ਹੀ ਰਹਿੰਦੀ ਮੈਂ 


ਰੱਬ ਦਾ ਹੱਥ ਸਿਰ ਤੇ ਹੋਣਾ ਕੋਈ ਛੋਟੀ ਗੱਲ ਨਹੀਂ


ਰੱਬ ਦਾ ਹੱਥ ਸਿਰ ਤੇ ਹੋਣਾ ਕੋਈ ਛੋਟੀ ਗੱਲ ਨਹੀਂ 

Comments

Popular posts from this blog

ਚਪੇੜ