ਐਨਾ ਵੈਰੀ ਦੇ ਹੱਥੋਂ ਕਦੀ ਹੋਇਆ ਨਹੀਂ

 ਐਨਾ ਵੈਰੀ ਦੇ ਹੱਥੋਂ ਕਦੀ ਹੋਇਆ ਨਹੀਂ,

 ਜਿੰਨਾ ਆਪਣਿਆਂ ਕੀਤਾ ਨੁਕਸਾਨ ਸਾਡਾ।


ਮਨ ਨੀਵਾਂ ਮੱਤ ਉੱਚੀ ਦੀ ਨਿੱਤ ਅਰਦਾਸ ਕਰੇਂ,

ਫਿਰ ਵੀ ਕਿਉਂ ਡੋਲ ਰਿਹਾ ਇਮਾਨ ਸਾਡਾ।


ਧੜੇਬੰਦੀਆਂ ਕਾਰਨ ਗੁਰਧਾਮਾਂ ਦੇ ਪ੍ਰਬੰਧ ਖੁੱਸੇ,

ਜਿੱਥੇ ਹੋ ਨਹੀਂ ਰਿਹਾ ਪੰਥ ਪ੍ਰਵਾਨ ਸਾਡਾ। 


ਤਖਤਾਂ ਤੇ ਕੱਟੀਆਂ ਦਾੜੀਆਂ ਨੂੰ ਸਿਰੋਪਾਓ ਦੇ ਸਨਮਾਨ ਕਰੀਏ,

ਐਨਾ ਡਿੱਗ ਕਿਉਂ ਰਿਹਾ ਸਿੱਖੀ ਦਾ ਮਿਆਰ ਸਾਡਾ।


ਵਾਹਿਗੁਰੂ ਸਮੱਤ ਬਖਸ਼ੀ ਪੰਥ ਦੇ ਦੋਖੀਆਂ ਨੂੰ, 

ਝੂਲਦਾ ਰਹੇ ਸਦਾ ਬਸੰਤੀ ਨਿਸ਼ਾਨ ਸਾਡਾ।

Comments

Popular posts from this blog

ਚਪੇੜ