ਰੱਬ ਦੀ ਮਰਜ਼ੀ : ਬਹੁਤ ਸੋਹਣੀ ਕਹਾਣੀ ਇਕ ਵਾਰ ਜਰੂਰ ਪੜੋ
ਰੱਬ ਦੀ ਮਰਜ਼ੀ : ਬਹੁਤ ਸੋਹਣੀ ਕਹਾਣੀ ਇਕ ਵਾਰ ਜਰੂਰ ਪੜੋ ਇੱਕ ਵਾਰ ਦੀ ਗੱਲ ਹੈ ਕਿ ਕਿਸੇ ਮੁਲਕ ਵਿੱਚ ਦੋ ਕਿਸਾਨ ਰਹਿੰਦੇ ਸਨ। ਇਵਾਨ ਅਤੇ ਨਾਓਮ। ਉਹ ਦੋਨੋਂ ਕਮਾਣ ਲਈ ਇੱਕਠੇ ਇੱਕ ਪਿੰਡ ਵਿੱਚ ਗਏ ਅਤੇ ਦੋ ਅੱਡ ਅੱਡ ਮਾਲਕਾਂ ਦੇ ਕੋਲ ਨੌਕਰੀ ਕਰਨ ਲੱਗ ਪਏ। ਹਫਤਾ ਭਰ ਉਹ ਕੰਮ ਕਰਦੇ ਰਹੇ ਅਤੇ ਸਿਰਫ ਐਤਵਾਰ ਨੂੰ ਆਪਸ ਵਿੱਚ ਮਿਲੇ। ਇਵਾਨ ਨੇ ਪੁਛਿਆ: "ਭਰਾਵਾ ਤੂੰ ਕੀ ਕਮਾਇਆ ਹੈ?” "ਰੱਬ ਨੇ ਮੈਨੂੰ ਪੰਜ ਰੂਬਲ ਬਖਸ਼ੇ ਹਨ।” "ਰੱਬ ਨੇ ਦਿੱਤੇ ਹਨ? ਉਹ ਤਾਂ ਮਜ਼ਦੂਰੀ ਨਾਲੋਂ ਵਧ ਦੁਆਨੀ ਵੀ ਨਹੀਂ ਦਿੰਦਾ।” "ਨਹੀਂ ਮੇਰੇ ਭਰਾਵਾ, ਰੱਬ ਦੀ ਮਰਜ਼ੀ ਦੇ ਬਿਨਾਂ ਅਸੀ ਇੱਕ ਪੈਸਾ ਵੀ ਨਹੀਂ ਕਮਾ ਸਕਦੇ।’ ਉਹ ਇਸ ਬਾਰੇ ਬੜੀ ਦੇਰ ਤੱਕ ਝਗੜਦੇ ਰਹੇ, ਆਖ਼ਰਕਾਰ ਫੈਸਲਾ ਇਹ ਹੋਇਆ: "ਆਪਾਂ ਚਲਦੇ ਹਾਂ ਅਤੇ ਸਭ ਤੋਂ ਪਹਿਲਾ ਬੰਦਾ ਜੋ ਸਾਨੂੰ ਰਸਤੇ ਵਿੱਚ ਮਿਲੇਗਾ, ਉਹ ਸਾਡਾ ਜੱਜ ਹੋਵੇਗਾ। ਸਾਡੇ ਵਿੱਚੋਂ ਜੋ ਹਾਰ ਜਾਵੇਗਾ ਉਹ ਆਪਣੀ ਕਮਾਈ ਦੂਜੇ ਦੇ ਹਵਾਲੇ ਕਰ ਦੇਵੇਗਾ।" ਉਹ ਅਜੇ ਵੀਹ ਕਦਮ ਵੀ ਨਹੀਂ ਚੱਲੇ ਸਨ ਕਿ ਉਨ੍ਹਾਂ ਨੂੰ ਇੱਕ ਸ਼ੈਤਾਨ, ਆਦਮੀ ਦੇ ਭੇਸ ਵਿੱਚ ਮਿਲਿਆ। ਉਨ੍ਹਾਂ ਨੇ ਉਸਨੂੰ ਫੈਸਲਾ ਕਰਨ ਨੂੰ ਕਿਹਾ ਤਾਂ ਉਹ ਬੋਲਿਆ: "ਰੱਬ ਤੇ ਕੋਈ ਭਰੋਸਾ ਨਾ ਰਖੋ। ਜੋ ਕਮਾ ਸਕਦੇ ਹੋ ਕਮਾਉਂਦੇ ਜਾਓ।” ਨਾਓਮ ਨੇ ਸ਼ਰਤ ਦੇ ਮੁਤਾਬਕ ਆਪਣਾ ਕਮਾਇਆ ਹੋਇਆ ਧਨ ਇਵਾਨ ਦੇ ਹਵਾਲੇ ਕਰ ਦਿੱਤਾ ਅਤੇ ਆਪ ਖ਼ਾਲੀ ਹੱਥ ਘਰ ਵਾਪਸ ਆ ਗਿਆ। ਇੱ...